ਸੰਗਰੂਰ ਜ਼ਿਮਨੀ ਚੋਣ ’ਚ ਲੋਕਾਂ ਨੇ ‘ਆਪ’ ਨੂੰ ਹਰਾ ਕੇ ਦਿੱਤਾ ਕਰਾਰਾ ਜਵਾਬ : ਪ੍ਰੋ. ਸਰਚਾਂਦ

Tuesday, Jun 28, 2022 - 10:11 AM (IST)

ਸੰਗਰੂਰ ਜ਼ਿਮਨੀ ਚੋਣ ’ਚ ਲੋਕਾਂ ਨੇ ‘ਆਪ’ ਨੂੰ ਹਰਾ ਕੇ ਦਿੱਤਾ ਕਰਾਰਾ ਜਵਾਬ : ਪ੍ਰੋ. ਸਰਚਾਂਦ

ਅੰਮ੍ਰਿਤਸਰ (ਜ.ਬ) - ਆਮ ਤੌਰ ’ਤੇ ਜ਼ਿਮਨੀ ਚੋਣ ਵਿਚ ਸੱਤਾਧਿਰ ਦਾ ਉਮੀਦਵਾਰ ਹੀ ਜੇਤੂ ਹੋਇਆ ਕਰਦਾ ਹੈ। ਇਹ ਪਹਿਲੀ ਵਾਰ ਦੇਖਿਆ ਗਿਆ ਕਿ 92 ਸੀਟਾਂ ਦੇ ਇਤਿਹਾਸਕ ਬਹੁਮਤ ਨਾਲ ਮਹਿਜ਼ ਤਿੰਨ ਮਹੀਨੇ ਪਹਿਲਾਂ ਬਣੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ, ਜਿੱਥੋਂ ਦਾ ਮੁੱਖ ਮੰਤਰੀ ਵੀ ਹੋਵੇ ਅਤੇ ਲੋਕਾਂ ਨੇ ਜਿਸ ਤੋਂ ਪੌਣੇ ਪੰਜ ਸਾਲ ਕੰਮ ਲੈਣੇ ਹੋਣ, ਉੱਥੇ ਸੰਗਰੂਰ ਦੇ ਲੋਕਾਂ ਨੇ ਮੌਕੇ ਦੀ ਨਜ਼ਾਕਤ ਨੂੰ ਪਹਿਲ ਨਹੀਂ ਦਿੱਤੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਵਲੋਂ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ:  ਜਲੰਧਰ ਤੋਂ ਦੁਖ਼ਦ ਖ਼ਬਰ: ਜਨਮ ਦਿਨ ਦੀ ਪਾਰਟੀ ਦੌਰਾਨ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗੇ 2 ਵਿਦਿਆਰਥੀ, 1 ਦੀ ਮੌਤ

ਪ੍ਰੋ: ਸਰਚਾਂਦ ਨੇ ਕਿਹਾ ਕਿ ਸਮੂਹ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੀ ਤਰਜਮਾਨੀ ਕਰਦੇ ਹੋਏ ਅਤੇ ਸਰਕਾਰ ਦੇ ਗਰੂਰ ਨੂੰ ਚਕਨਾਚੂਰ ਕਰਦਿਆਂ ‘ਮੇਰਾ ਨਹੀਂ ਕਸੂਰ ਮੇਰਾ ਜ਼ਿਲ੍ਹਾ ਸੰਗਰੂਰ’ ਦੀ ਕਹਾਵਤ ਦੇ ਨਕਾਰਾਤਮਿਕ ਅਰਥਾਂ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਪ੍ਰੋ: ਸਰਚਾਂਦ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਦੇ ਉਮੀਦਵਾਰ ਨੂੰ ਹਰਾ ਕੇ ਬਦਲਾਅ ਦੀ ਰਾਜਨੀਤੀ ਹੇਠ ਸਿਆਸਤ ਕਰ ਰਹੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਰਾਰਾ ਝਟਕਾ ਹੀ ਨਹੀਂ ਦਿੱਤਾ ਸਗੋਂ ‘ਆਪ’ ਦੀ ਲੋਕ ਸਭਾ ’ਚ ਇੱਕੋ ਇਕ ਸੀਟ ਵੀ ਖੋਹ ਲਈ। ਇਸ ਦਾ ਅਸਰ ‘ਆਪ’ ਲਈ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ’ਤੇ ਜ਼ਰੂਰ ਪੈਣ ਵਾਲਾ ਹੈ। ਕਹਿ ਲਿਆ ਜਾਵੇ ਤਾਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੀ ਸਥਾਪਨਾ ਉਪਰੰਤ ‘ਆਪ’ ਮੁਹਾਰੇ ਹੋਈ ਸੁਪਰੀਮੋ ਕੇਜਰੀਵਾਲ ਦੀ ਪੰਜਾਬ ਪ੍ਰਤੀ ਸਾਹਮਣੇ ਆਈ ਪਹੁੰਚ ਅਤੇ ਕਾਰਗੁਜ਼ਾਰੀਆਂ ਨੂੰ ਨਾਪਸੰਦ ਕਰਦਿਆਂ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ: ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸੱਚਾਈ ਜਾਣ ਹੋਵੋਗੇ ਹੈਰਾਨ (ਵੀਡੀਓ)

ਪ੍ਰੋ: ਸਰਚਾਂਦ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬੀਆਂ ਨੇ ਆਪਣੇ ਸੁਭਾਅ ਦੀ ਤਰਜਮਾਨੀ ਕਰਨ ਦਾ ਇਕ ਮੌਕਾ ਦਿੱਤਾ ਸੀ ਪਰ ਉਹ ਇਸ ਵਿਚ ਅਤੇ ਇਸ ਨੂੰ ਆਂਕਣ ਵਿਚ ਪੂਰੀ ਤਰਾਂ ਫੇਲ ਸਬਤ ਹੋਇਆ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਕਰ ਕੇ ਖ਼ਾਲੀ ਕੀਤੀ ਗਈ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੌਰਾਨ ਅਵਾਮ ਨੇ ਖ਼ਾਲਿਸਤਾਨ ਦੇ ਸਮਰਥਕ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੱਕ ’ਚ ਫ਼ਤਵਾ ਦੇ ਕੇ ਬਹੁ ਆਯਾਮੀ ਸੁਨੇਹਾ ਦੇ ਦਿੱਤਾ ਹੈ। ਪੰਜਾਬ ’ਚ ਕੇਜਰੀਵਾਲ ਅਤੇ ਆਪ ਦਾ ਉਭਾਰ ਲੀਡਰਸ਼ਿਪ ਸੰਕਟ ਦਾ ਨਤੀਜਾ ਹੈ ਪਰ ਸ. ਮਾਨ ਦੇ ਹੱਕ ’ਚ ਫ਼ਤਵਾ ਇਹ ਜ਼ਾਹਿਰ ਕਰਦਾ ਹੈ ਕਿ ਪੰਜਾਬੀਆਂ ’ਚ ਪੰਜਾਬ ਪੱਖੀ ਲੀਡਰਸ਼ਿਪ ਦੀ ਤਲਾਸ਼ ਅੱਜ ਵੀ ਜਾਰੀ ਹੈ। 

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

 


author

rajwinder kaur

Content Editor

Related News