ਜਜ਼ਬੇ ਨੂੰ ਸਲਾਮ! ਉਮਰ 57 ਸਾਲ, ਤੁਰਨ-ਫਿਰਨ ਤੋਂ ਅਸਮਰੱਥ ਭੁਪਿੰਦਰ ਸਿੰਘ ਨੇ 110 ਵਾਰ ਕੀਤਾ ਖ਼ੂਨਦਾਨ

Wednesday, Jun 14, 2023 - 02:48 PM (IST)

ਜਜ਼ਬੇ ਨੂੰ ਸਲਾਮ! ਉਮਰ 57 ਸਾਲ, ਤੁਰਨ-ਫਿਰਨ ਤੋਂ ਅਸਮਰੱਥ ਭੁਪਿੰਦਰ ਸਿੰਘ ਨੇ 110 ਵਾਰ ਕੀਤਾ ਖ਼ੂਨਦਾਨ

ਅੰਮ੍ਰਿਤਸਰ- ਜਦੋਂ ਤੱਕ ਹੈ ਜਾਨ, ਬਚਾਉਂਦਾ ਰਹਾਂਗਾ ਜਾਨ। ਇਹ ਕਹਿਣਾ ਹੈ 100 ਤੋਂ ਵੱਧ ਵਾਰ ਖੂਨ ਦਾਨ ਕਰ ਚੁੱਕੇ 57 ਸਾਲਾਂ ਭੁਪਿੰਦਰ ਸਿੰਘ ਦਾ। ਅਧਰੰਗ ਹੋਣ ਦੇ ਬਾਵਜੂਦ ਉਹ ਇਸ ਤੋਂ ਪਿੱਛੇ ਨਹੀਂ ਹੱਟਦੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੂਨ ਦਾ ਗਰੁੱਪ ਓ ਪਾਜ਼ੀਟਿਵ ਹੈ। ਭਾਵ ਉਹ ਯੂਨੀਵਰਸਲ ਡੋਨਰ ਹਨ। ਉਨ੍ਹਾਂ ਦਾ ਖੂਨ ਕਿਸੇ ਨੂੰ ਵੀ ਚੜ੍ਹਾਇਆ ਜਾ ਸਕਦਾ ਹੈ। ਜਦੋਂ ਰੱਬ ਨੇ ਮੈਨੂੰ ਸੇਵਾ ਦੀ ਤਾਕਤ ਬਕਸ਼ੀ ਹੈ ਤਾਂ ਮੈਂ ਪਿੱਛੇ ਕਿਉਂ ਹਟਾ।

ਇਹ ਵੀ ਪੜ੍ਹੋ: GoFirst ਨੇ ਉਡਾਣਾਂ ਨੂੰ ਫਿਰ 16 ਜੂਨ ਤੱਕ ਕੀਤਾ ਰੱਦ, ਯਾਤਰੀਆਂ ਨੂੰ ਟਿਕਟ ਦੇ ਪੈਸੇ ਜਲਦ ਹੋਣਗੇ ਰਿਫੰਡ

ਖ਼ਾਸ ਗੱਲ ਤਾਂ ਇਹ ਹੈ ਕਿ ਜਦੋਂ ਉਹ ਪੂਰੀ ਤਰ੍ਹਾਂ ਠੀਕ ਸਨ ਉਸ ਦੌਰਾਨ ਉਨ੍ਹਾਂ ਦੇ ਖੂਨਦਾਨ ਦਾ ਅੰਕੜਾ ਘੱਟ ਰਿਹਾ। ਜਦੋਂ ਅਧਰੰਗ  ਹੋਇਆ  ਤਾਂ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਦਾ ਰਿਕਾਰਡ ਤੋੜ ਦਿੱਤਾ। ਉਨ੍ਹਾਂ ਨੇ 57 ਸਾਲ 'ਚ 110 ਵਾਰ ਖੂਨਦਾਨ ਕਰਕੇ ਲੋੜਵੰਦਾਂ ਦੀ ਜਾਨ ਬਚਾਈ ਹੈ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। 

ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ
ਗੇਟ ਹਕੀਮਾਂ ਸਥਿਤ ਚੌਕ ਚਿਡਾ ਦੀ ਗਲੀ ਅਰੋਡੇਆਂ ਵਾਲੀ ਨਿਵਾਸੀ ਭੁਪਿੰਦਰ ਸਿੰਘ ਪਹਿਲਾਂ ਲਕੜੀ ਦਾ ਕਾਰੋਬਾਰ ਕਰਦੇ ਸਨ। ਨਾਲ-ਨਾਲ ਟੈਕਸੀ ਵੀ ਚਲਾ ਲੈਂਦੇ ਸਨ। ਉਹ ਦੱਸਦੇ ਹਨ ਕਿ ਉਹ ਜਵਾਨੀ ਦੇ ਦਿਨਾਂ 'ਚ ਮੁਸ਼ਕਲ ਕੰਮ ਕਰਨ 'ਚ ਪਿੱਛੇ ਨਹੀਂ ਹੱਟਦੇ ਸਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੀ ਜੀਵਿਕਾ ਦਾ ਆਧਾਰ ਉਨ੍ਹਾਂ ਦੀ ਮਿਹਨਤ ਹੀ ਰਹੀ। ਇਸ 'ਚ ਵੀ ਸਿੱਖ ਪਰੰਪਰਾ ਦੇ ਮੁਤਾਬਕ ਨੇਕ ਕਮਾਈ ਨਾਲ ਲੋਕਾਂ ਦੀ ਸੇਵਾ ਵੀ ਕਰਿਆ ਕਰਦੇ ਸਨ। ਖੂਨਦਾਨ ਨੂੰ ਉਹ ਸ਼ੁਰੂ ਤੋਂ ਹੀ ਪਹਿਲ ਦਿੰਦੇ ਰਹੇ। 

ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News