ਪਹਿਲਾਂ ਕਾਰ ਨਾਲ ਟੱਕਰ ਮਾਰ ਕੇ ਸੁੱਟਿਆ, ਫ਼ਿਰ ਹਥਿਆਰਾਂ ਦੀ ਨੋਕ ''ਤੇ ਲੁੱਟ ਲਈ ਨਕਦੀ ਤੇ ਸੋਨੇ ਦੀ ਚੇਨ
Friday, Aug 23, 2024 - 07:55 PM (IST)
ਬਹਿਰਾਮਪੁਰ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ। ਇਸ ਦੀ ਤਾਜ਼ਾ ਮਿਸਾਲ ਉਦੋਂ ਮਿਲੀ, ਜਦੋਂ ਬੀਤੀ ਰਾਤ ਤਿੰਨ ਨੌਜਵਾਨਾਂ ਨੂੰ ਇੱਕ ਗੱਡੀ ਸਵਾਰਾਂ ਨੇ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਤੇ ਉਨ੍ਹਾਂ ਦੀ ਸੋਨੇ ਦੀ ਚੇਨ ਸਮੇਤ ਨਗਦੀ ਖੋਹ ਕੇ ਫਰਾਰ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਪੰਕਜ ਸੈਣੀ ਪੁੱਤਰ ਅਜੀਤ ਰਾਜ ਵਾਸੀ ਦੋਦਵਾ ਨੇ ਦੱਸਿਆ ਕਿ ਮੈਂ ਪਠਾਨਕੋਟ ਤੋਂ ਕਿਸੇ ਕੰਮ ਤੋਂ ਵਾਪਸ ਆ ਰਿਹਾ ਸੀ ਅਤੇ ਹਨੇਰਾ ਹੋਣ ਕਰ ਕੇ ਮੈਂ ਪਿੰਡੋਂ ਆਪਣੇ ਮੋਟਰਸਾਈਕਲ 'ਤੇ ਦੋ ਲੜਕਿਆਂ ਨੂੰ ਦੀਨਾਨਗਰ ਵਿਖੇ ਬੁਲਾਇਆ ਕਿ ਮੈਨੂੰ ਦੀਨਾਨਗਰ ਤੋਂ ਲੈ ਜਾਓ। ਜਦ ਅਸੀਂ ਤਿੰਨੇ ਜਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੀਨਾਨਗਰ ਤੋਂ ਆਪਣੇ ਪਿੰਡ ਦੋਦਵਾ ਨੂੰ ਆ ਰਹੇ ਸੀ ਤਾਂ ਪਿੰਡ ਤੋ ਕਰੀਬ 1-2 ਕਿਲੋਮੀਟਰ ਪਿੱਛੇ ਆ ਰਹੀ ਇੱਕ ਗੱਡੀ 'ਚ ਸਵਾਰ ਨੌਜਵਾਨਾਂ ਨੇ ਸਾਡੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਅਸੀਂ ਸੜਕ 'ਤੇ ਡਿੱਗ ਗਏ।
ਇਹ ਵੀ ਪੜ੍ਹੋ- ਜਾਅਲੀ ਬਾਬੇ ਧਾਰਮਿਕ ਸਥਾਨ ਦੇ ਨਾਂ 'ਤੇ ਮੰਗ ਰਹੇ ਸੀ ਪੈਸੇ, ਲੋਕਾਂ ਨੇ ਫੜ ਕੇ ਦਰੱਖ਼ਤ ਨਾਲ ਬੰਨ੍ਹ ਕੇ ਕੀਤੀ 'ਸੇਵਾ'
ਇਸ ਦੌਰਾਨ ਗੱਡੀ 'ਚੋਂ ਤਿੰਨ ਤੋਂ ਚਾਰ ਵਿਅਕਤੀਆਂ ਨੇ ਦਾਤਰ ਅਤੇ ਹੋਰ ਹਥਿਆਰਾਂ ਨਾਲ ਸਾਨੂੰ ਡਰਾ ਕੇ ਕਿਹਾ ਕਿ ਜੋ ਕੁਝ ਹੈ ਦੇ ਦਿਉ। ਇੱਕ ਨੇ ਮੈਨੂੰ ਗਲ਼ੇ ਤੋਂ ਫੜ ਲਿਆ ਤੇ ਮੇਰੇ ਗਲ਼ੇ 'ਚ ਪਾਈ ਹੋਈ 2 ਤੋਲੇ ਦੀ ਸੋਨੇ ਦੀ ਚੇਨ ਵੀ ਖਿੱਚ ਕੇ ਉਤਾਰ ਲਈ। ਉਸ ਨੇ ਅੱਗੇ ਦੱਸਿਆ ਕਿ ਮੇਰੇ ਕੋਲ ਕਰੀਬ 15,000 ਰੁਪਏ ਦੀ ਨਗਦੀ ਸੀ, ਲੁਟੇਰੇ ਉਹ ਵੀ ਲੈ ਗਏ ਅਤੇ ਮੇਰੇ ਨਾਲ ਵਾਲੇ ਜੋ ਦੋ ਨੌਜਵਾਨ ਸਨ, ਜਦ ਮੈਨੂੰ ਇਨ੍ਹਾਂ ਫੜਿਆ ਉਹ ਡਰਦੇ ਹੋਏ ਖੇਤਾਂ ਵੱਲ ਦੌੜ ਗਏ। ਲੁੱਟ-ਖੋਹ ਕਰਨ ਉਪਰੰਤ ਲੁਟੇਰੇ ਜਾਂਦੇ ਹੋਏ ਸਾਡਾ ਮੋਟਰਸਾਈਕਲ ਵੀ ਤੋੜ ਗਏ ਅਤੇ ਮੁੜ ਦੀਨਾਨਗਰ ਵਾਲੀ ਸਾਈਡ ਨੂੰ ਗੱਡੀ ਮੋੜ ਕੇ ਫਰਾਰ ਹੋ ਗਏ।
ਉਸ ਨੇ ਕਿਹਾ ਕਿ ਅਸੀਂ ਇਸ ਸਬੰਧੀ ਤੁਰੰਤ ਬਹਿਰਾਮਪੁਰ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ। ਇਸ ਸਬੰਧੀ ਜਦ ਥਾਣਾ ਮੁਖੀ ਬਹਿਰਾਮਪੁਰ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਅਤੇ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜੋ ਵੀ ਸਾਹਮਣੇ ਨਿਕਲ ਕੇ ਆਏਗਾ, ਉਸ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਕਿਸੇ ਦੀ ਜਾਨ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਮੋਬਾਇਲ ! ਤੜਫਦੀ ਰਹੀ ਮਰੀਜ਼, ਫ਼ੋਨ 'ਤੇ ਰੁੱਝੀ ਰਹੀ ਨਰਸ, ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e