ਲੁਟੇਰਿਆਂ ਨੇ ਡਿਸਪੈਂਸਰੀ ''ਤੇ ਕੀਤਾ ਹਮਲਾ, ਮਾਲਕ ''ਤੇ ਫਾਇਰ ਕਰ ਲਾਇਸੈਂਸੀ ਪਿਸਤੌਲ ਖੋਹ ਕੇ ਹੋਏ ਫਰਾਰ

10/03/2023 2:01:32 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਟਾਲਾ ਦੇ ਪੁਲਸ ਥਾਣਾ ਰੰਗੜ ਨੰਗਲ ਤਹਿਤ ਪੈਂਦੇ ਇਲਾਕੇ 'ਚ ਸੋਮਵਾਰ ਦੇਰ ਸ਼ਾਮ ਮੋਟਰਸਾਈਕਲ 'ਤੇ ਆਏ 2 ਨਕਾਬਪੋਸ਼ ਲੁਟੇਰਿਆਂ ਨੇ ਪ੍ਰਾਈਵੇਟ ਡਿਸਪੈਂਸਰੀ ਨੂੰ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਡਿਸਪੈਂਸਰੀ 'ਚ ਦਾਖਲ ਹੋ ਕੇ ਜਿੱਥੇ ਮਾਲਕ ਸਰਬਜੀਤ ਸਿੰਘ ਨੂੰ ਪਹਿਲਾਂ ਲੁੱਟ ਦੀ ਨੀਅਤ ਨਾਲ ਧਮਕੀਆਂ ਦਿੱਤੀਆਂ, ਉਥੇ ਹੀ ਜਦ ਸਰਬਜੀਤ ਆਪਣੀ ਲਾਇਸੈਂਸੀ ਰਿਵਾਲਵਰ ਕੱਢਣ ਲੱਗਾ ਤਾਂ ਨਕਾਬਪੋਸ਼ਾਂ ਨੇ 2 ਫਾਇਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਉਸ ਕੋਲੋਂ ਰਿਵਾਲਵਰ ਖੋਹ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ ਨੂੰ ਨੌਜਵਾਨ ਨੇ ਬਣਾਇਆ ਹਵਸ ਦਾ ਸ਼ਿਕਾਰ, ਮਾਮਲਾ ਦਰਜ

ਜ਼ਖ਼ਮੀ ਨੌਜਵਾਨ ਨੂੰ ਪਰਿਵਾਰ ਨੇ ਬਟਾਲਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਜ਼ਖ਼ਮੀ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਨੌਜਵਾਨ ਅਣਪਛਾਤੇ ਸਨ ਅਤੇ ਜਦੋਂ ਉਨ੍ਹਾਂ ਨੇ ਹਮਲਾ ਕੀਤਾ, ਉਦੋਂ ਉਥੇ ਹੋਰ ਮਰੀਜ਼ ਵੀ ਸਨ, ਜੋ ਦਵਾਈ ਲੈਣ ਆਏ ਸਨ। ਪੀੜਤ ਪਰਿਵਾਰਕ ਮੈਂਬਰਾਂ ਨੇ ਪੁਲਸ ਅਤੇ ਸੂਬਾ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਨਿੱਤ ਦਿਨ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ, ਜਿਨ੍ਹਾਂ 'ਤੇ ਠੱਲ੍ਹ ਪਾਈ ਜਾਵੇ।

ਇਹ ਵੀ ਪੜ੍ਹੋ : ਗਲੀਆਂ-ਮੁਹੱਲਿਆਂ 'ਚ ਵੀ ਸੁਰੱਖਿਅਤ ਨਹੀਂ ਮਾਵਾਂ- ਭੈਣਾਂ, 'ਕੱਲੀਆਂ ਦੇਖ ਨੂੰਹ-ਸੱਸ ਨਾਲ ਲੁਟੇਰੇ ਕਰ ਗਏ ਕਾਰਾ

ਜ਼ਿਕਰਯੋਗ ਹੈ ਕਿ ਬੀਤੇ ਦਿਨ ਬਾਅਦ ਦੁਪਹਿਰ ਹੀ ਇਸੇ ਇਲਾਕੇ 'ਚ ਇਕ ਨੌਜਵਾਨ ਕਿਸਾਨ ਜੋ ਖੇਤਾਂ 'ਚ ਕੰਮ ਕਰਕੇ ਵਾਪਸ ਆ ਰਿਹਾ ਸੀ, 'ਤੇ ਵੀ ਫਾਇਰ ਕਰਕੇ 4 ਨੌਜਵਾਨ ਫਰਾਰ ਹੋ ਗਏ ਸਨ। ਉਸ ਨੌਜਵਾਨ ਦੇ ਵੀ ਗੋਲ਼ੀ ਲੱਗੀ ਸੀ ਅਤੇ ਉਹ ਵੀ ਜ਼ੇਰੇ ਇਲਾਜ ਹੈ। ਇਸੇ ਥਾਣੇ ਦੀ ਹਦੂਦ 'ਚ ਕੁਝ ਘੰਟਿਆਂ 'ਚ 2 ਵਾਰਦਾਤਾਂ ਪੁਲਸ ਲਈ ਸਵਾਲ ਖੜ੍ਹੇ ਕਰਦੀਆਂ ਹਨ। ਪੁਲਸ ਅਧਿਕਾਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਜ਼ਖ਼ਮੀ ਹੋਏ ਸਰਬਜੀਤ ਸਿੰਘ ਦੇ ਬਿਆਨ ਦਰਜ ਕਰਨ ਪਹੁੰਚੇ। ਬਿਆਨ ਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਉੱਚ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ 'ਚ ਸੀਸੀਟੀਵੀ ਅਤੇ ਹੋਰ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News