ਰੇਲਵੇ ਰੋਡ ਤੋਂ ਲੁਟੇਰਿਆਂ ਨੇ ਦਾਤਰ ਦੀ ਨੋਕ ’ਤੇ ਖੋਹੇ 15,000 ਰੁਪਏ
Tuesday, Sep 25, 2018 - 02:42 AM (IST)

ਤਰਨਤਾਰਨ, (ਸ਼ਕਤੀ)- ਕੱਲ ਰਾਤ ਰੇਵਲੇ ਰੋਡ ਤਰਨਤਾਰਨ ਤੋਂ ਸਟੇਟ ਬੈਂਕ ਇੰਡੀਆ ਦੇ ਨੇਡ਼ਿਉਂ ਕੁਲਦੀਪ ਸਿੰਘ ਸਪੁੱਤਰ ਸ. ਮਨੋਹਰ ਸਿੰਘ ਤਿੰਨ ਲੁਟੇਰਿਆਂ ਨੇ ਦਾਤਰ ਦੀ ਨੋਕ ਤੇ 15000 ਰੁਪਏ ਖੋਹ ਲਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਰੋਜ਼ ਦੀ ਤਰਾਂ ਲਗਭਗ ਰਾਤ ਦੇ 8.30 ਵਜੇ ਜੰਡਿਆਲਾ ਰੋਡ ਤਰਨਤਾਰਨ ਤੋਂ ਆਪਣੇ ਘਰ ਰੇਲਵੇ ਰੋਡ ਤਰਨਤਾਰਨ ਪੈਦਲ ਜਾ ਰਹੇ ਸਨ ਜਦੋਂ ਕਿ ਤਿੰਨ ਲੁਟੇਰਿਆਂ ਨੇ ਦਾਤਰ ਵਿਖਾ ਕੇ ਉਸ ਤੋਂ 15,000 ਰੁਪਏ ਅਤੇ ਪਰਸ ਖੋਹ ਲਿਆ। ਪਰਸ ’ਚ ਡਰਾਇਵਿੰਗ ਲਾਇਸੰਸ ਸਣੇ ਹੋਰ ਵੀ ਕਈ ਜ਼ਰੂਰੀ ਕਾਗਜ਼ਤ ਸਨ। ਇਸ ਸਬੰਧੀ ਉਸਨੇ ਪੁਲਸ ਦੇ ਮੁੱਖ ਦਫਤਰ ਵਿਖੇ 181 ਨੰ. ’ਤੇ ਰਿਪੋਰਟ ਦਰਜ ਕਰਵਾ ਦਿੱਤੀ। ਸਬੰਧਿਤ ਵਿਅਕਤੀ ਨੇ ਮੰਗ ਕੀਤੀ ਹੈ ਕਿ ਇਸ ਵਾਰਦਾਤ ਕਰਨ ਵਾਲੇ ਗਿਰੋਹ ਦਾ ਪਤਾ ਲਗਾ ਕੇ ਉਸਨੂੰ ਇਨਸਾਫ ਦਿਵਾਇਆ ਜਾਵੇ।