ਪਿਸਤੌਲ ਦੀ ਨੋਕ ’ਤੇ ਲੁੱਟੇ 21 ਹਜ਼ਾਰ ਰੁਪਏ

Thursday, Jun 04, 2020 - 09:57 PM (IST)

ਪਿਸਤੌਲ ਦੀ ਨੋਕ ’ਤੇ ਲੁੱਟੇ 21 ਹਜ਼ਾਰ ਰੁਪਏ

ਭਿੱਖੀਵਿੰਡ, (ਰਾਜੀਵ, ਬੱਬੂ)- ਖਾਲੜਾ ਹਰੀਕੇ ਮਾਰਗ ਨੇੜੇ ਬੂੜ ਚੰਦ ਗੁਰੂ ਰਾਮ ਦਾਸ ਪੈਟਰੋਲ ਪੰਪ ਤੋਂ ਦੋ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ 21 ਹਜ਼ਾਰ ਰੁਪਏ ਲੁੱਟ ਲਏ । ਦੱਸ ਦਈਏ ਕਿ ਨਕਾਬਪੋਸ਼ ਲੁਟੇਰੇ ਇਕ ਕਾਰ ’ਤੇ ਆਏ ਸਨ ਅਤੇ ਆਉਂਦਿਆਂ ਹੀ ਉਨ੍ਹਾਂ ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਦੇ ਕਰਿੰਦੇ ਗੁਰਪ੍ਰੀਤ ਸਿੰਘ ਅਤੇ ਨਿਸ਼ਾਨ ਸਿੰਘ ਤੋਂ 21 ਹਜ਼ਾਰ ਰੁਪਏ ਲੁੱਟ ਲਏ ਅਤੇ ਦਿਆਲਪੁਰਾ ਵੱਲ ਫਰਾਰ ਹੋ ਗਏ । ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ । ਪੈਟਰੋਲ ਪੰਪ ਮਾਲਕ ਮੰਗਤ ਰਾਮ ਸੌਂਧੀ ਦਾ ਕਹਿਣਾ ਹੈ ਕਿ ਐੱਸ. ਐੱਚ. ਓ. ਥਾਣਾ ਕੱਚਾ ਪੱਕਾ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ, ਜਿਨ੍ਹਾਂ ਨੇ ਵਾਰਦਾਤ ਦੀ ਜਾਂਚ ਆਰੰਭ ਦਿੱਤੀ ਹੈ ।


author

Bharat Thapa

Content Editor

Related News