ਅਣਪਛਾਤੇ ਵਾਹਨ ਦੀ ਲਪੇਟ ''ਚ ਆਉਣ ਕਾਰਨ ਨੌਜਵਾਨ ਦੀ ਮੌਤ
Thursday, Jan 02, 2020 - 08:37 PM (IST)

ਪਠਾਨਕੋਟ, (ਸ਼ਾਰਦਾ)- ਡਮਟਾਲ ਖੇਤਰ 'ਚ ਘਰੋਂ ਰੋਜ਼ੀ ਰੋਟੀ ਕਮਾਉਣ ਲਈ ਦੁਪਹਿਆ ਵਾਹਨ 'ਤੇ ਨਿਕਲਿਆਂ 22 ਸਾਲਾ ਨੌਜਵਾਨ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਗਿਆ ਅਤੇ ਜ਼ਖਮਾਂ ਦੀ ਪੀੜ ਨਾ ਸਹਿੰਦੇ ਹੋਏ ਅੰਤ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਹਿਚਾਣ ਮੁਕੇਸ਼ ਨਾਥ ਪੁੱਤਰ ਤੇਜੋ ਰਾਮ ਵਾਸੀ ਪਿੰਡ ਖੰਡੀਗਾਰਾ ਜ਼ਿਲਾ ਧਾਰ (ਮੱਧ-ਪ੍ਰਦੇਸ਼) ਵਜੋਂ ਹੋਈ। ਮ੍ਰਿਤਕ ਮੁਕੇਸ਼ ਦੇ ਸਾਲੇ ਘਨ੍ਹੱਈਆ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਨੂੰ ਸੜਕ ਹਾਦਸਾ ਵਾਪਰਣ ਦੀ ਸੂਚਨਾ ਮਿਲੀ। ਇਸ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਡਮਟਾਲ ਪੁਲਸ ਚੌਕੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਆਈ. ਓ. ਹਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।