ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Tuesday, Feb 08, 2022 - 04:13 PM (IST)

ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਬਟਾਲਾ (ਜ. ਬ., ਯੋਗੀ, ਅਸ਼ਵਨੀ) - ਬੀਤੀ ਅੱਧੀ ਰਾਤ ਤੋਂ ਬਾਅਦ ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ ਨੂੰ ਭਿਆਨਕ ਲੱਗਣ ਨਾਲ ਲੱਖਾਂ ਦਾ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜੈਦੀਪ ਪੁੱਤਰ ਤਰੋਲਕ ਚੰਦ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਸਦਾ ਬਟਾਲਾ ਦੇ ਸਿਨੇਮਾ ਰੋਡ ਚੌਕ ਨੇੜੇ ਓਕਟੇਵ ਨਾਮ ਦਾ ਰੈਡੀਮੇਡ ਕੱਪੜਿਆਂ ਦਾ ਸ਼ੋਅ ਰੂਮ ਹੈ ਅਤੇ ਬੀਤੀ 5 ਫਰਵਰੀ ਦਿਨ ਸ਼ਨੀਵਾਰ ਨੂੰ ਰਾਤ ਸਮੇਂ ਆਪਣਾ ਸ਼ੋਅ ਰੂਮ ਬੰਦ ਕਰ ਕੇ ਚਲੇ ਗਏ। 

ਉਸ ਦੱਸਿਆ ਕਿ ਐਤਵਾਰ ਛੁੱਟੀ ਹੋਣ ਕਰ ਕੇ ਸ਼ੋਅ ਰੂਮ ਬੰਦ ਸੀ, ਜਿਸ ਨੂੰ ਬੀਤੀ ਅੱਧੀ ਰਾਤ ਤੋਂ ਬਾਅਦ ਕਰੀਬ ਢਾਈ ਵਜੇ ਨਾਲ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਬਾਰੇ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਸਬੰਧੀ ਸੂਚਨਾ ਦਿੱਤੀ, ਜਿਸ ’ਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਘਟਨਾ ਵਾਲੀ ਜਗ੍ਹਾ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਜੈਦੀਪ ਨੇ ਅੱਗੇ ਦੱਸਿਆ ਕਿ ਅੱਗ ਲੱਗਣ ਨਾਲ ਉਸਦਾ ਲੱਖਾਂ ਦਾ ਮਾਲੀ ਨੁਕਸਾਨ ਹੋਇਆ ਹੈ, ਜਿਸ ਭਾਰੀ ਤਾਦਾਦ ’ਚ ਰੈਡੀਮੇਡ ਕੱਪੜੇ, ਏ. ਸੀ., ਫਰਨੀਚਰ ਤੇ ਹੋਰ ਸਾਮਾਨ ਸ਼ਾਮਲ ਹਨ। ਉਸ ਦੱਸਿਆ ਕਿ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਰਕੇ ਸ਼ੋਅ ਰੂਮ ਅੱਗ ਦੀ ਭੇਟ ਚੜ੍ਹ ਗਿਆ ਹੈ।
 


author

rajwinder kaur

Content Editor

Related News