ਬਾਰਿਸ਼ ਨੇ ਹੁੰਮਸ ਭਰੀ ਗਰਮੀ ਤੋਂ ਦਿਵਾਈ ਰਾਹਤ, ਪਰ ਹਾਲੇ ਵੀ ਆਮ ਦੇ ਮੁਕਾਬਲੇ 30 ਫ਼ੀਸਦੀ ਘੱਟ ਹੈ ਮਾਨਸੂਨ ਦਾ ਅਸਰ
Tuesday, Jul 23, 2024 - 12:54 AM (IST)
ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ 'ਚ ਇਸ ਵਾਰ ਮਾਨਸੂਨ ਦੇ ਸੀਜ਼ਨ ’ਚ ਹੁਣ ਤੱਕ 30 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਪਰ ਦੂਜੇ ਪਾਸੇ ਇਸ ਖੇਤਰ ਅੰਦਰ ਹੋਈ 16.6 ਐੱਮ.ਐੱਮ. ਬਾਰਿਸ਼ ਨੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਕਾਫੀ ਰਾਹਤ ਦਿੱਤੀ ਹੈ, ਜਿਸ ਕਾਰਨ ਸਾਰਾ ਦਿਨ ਮੌਸਮ ’ਚ ਆਮ ਦੇ ਮੁਕਾਬਲੇ ਘੱਟ ਹੁੰਮਸ ਦਰਜ ਕੀਤੀ ਗਈ ਹੈ।
ਇਸ ਬਾਰਿਸ਼ ਕਾਰਨ ਜਿੱਥੇ ਆਮ ਲੋਕਾਂ ਨੂੰ ਆਰਾਮ ਮਿਲਿਆ ਹੈ, ਨਾਲ ਹੀ ਕਿਸਾਨਾਂ ਨੇ ਵੀ ਵੱਡੀ ਰਾਹਤ ਮਹਿਸੂਸ ਕੀਤੀ ਹੈ ਪਰ ਅਜੇ ਵੀ ਕਿਸਾਨ ਇਸ ਗੱਲ ਨੂੰ ਲੈ ਕੇ ਨਿਰਾਸ਼ ਹਨ ਕਿ ਝੋਨੇ ਅਤੇ ਹੋਰ ਫਸਲਾਂ ਲਈ ਲੋੜੀਂਦੀ ਮਾਤਰਾ ’ਚ ਬਾਰਿਸ਼ ਨਹੀਂ ਪੈ ਰਹੀ। ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਗੁਰਦਾਸਪੁਰ 'ਚ 16.6 ਐੱਮ.ਐੱਮ. ਅਹਿਮ ਬਾਰਿਸ਼ ਹੋਈ ਹੈ।
ਜੇਕਰ ਇਕੱਲੇ ਜੁਲਾਈ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਦੌਰਾਨ ਕੁੱਲ 129.4 ਐੱਮ.ਐੱਮ. ਬਾਰਿਸ਼ ਹੋਈ ਹੈ, ਜਦੋਂ ਕਿ ਆਮ ਤੌਰ ’ਤੇ ਜੁਲਾਈ ਮਹੀਨੇ ’ਚ ਇਸ ਖੇਤਰ ਅੰਦਰ 166.1 ਐੱਮ.ਐੱਮ. ਬਾਰਿਸ਼ ਹੋਣੀ ਚਾਹੀਦੀ ਸੀ। ਇਸ ਤਰ੍ਹਾਂ ਇਸ ਖੇਤਰ ’ਚ ਇਸੇ ਮਹੀਨੇ 22 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਤਾਏ ਨਾਲ ਜਾਂਦੇ ਸਮੇਂ ਟਰੈਕਟਰ ਤੋਂ ਡਿੱਗ ਕੇ ਰੋਟਾਵੇਟਰ 'ਚ ਆਇਆ ਬੱਚਾ, ਤੜਫ਼-ਤੜਫ਼ ਨਿਕਲੀ ਮਾਸੂਮ ਦੀ ਜਾਨ
ਜੇਕਰ ਪੂਰੇ ਸੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਮਾਨਸੂਨ ਦੇ ਇਸ ਸੀਜ਼ਨ ’ਚ ਹੁਣ ਤੱਕ 163.5 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ ਹੈ। ਇਸ ਤਰ੍ਹਾਂ ਇਹ ਅਨੁਮਾਨ ਲਗਾਇਆ ਗਿਆ ਕਿ ਇਸ ਸੀਜ਼ਨ ਵਿਚ ਹੁਣ ਤੱਕ 30 ਫੀਸਦੀ ਘੱਟ ਬਾਰਿਸ਼ ਹੋਈ ਹੈ।
ਇਸ ਮੌਕੇ ਇਸ ਖੇਤਰ 'ਚ ਦਿਨ ਦਾ ਤਾਪਮਾਨ ਕਰੀਬ 34 ਡਿਗਰੀ ਅਤੇ ਸ਼ਾਮ ਦਾ ਤਾਪਮਾਨ 26 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਵੀ ਦਿਨ ਦਾ ਤਾਪਮਾਨ 32 ਤੋਂ 33 ਡਿਗਰੀ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਰਾਤ ਦਾ ਔਸਤਨ ਤਾਪਮਨ 25 ਡਿਗਰੀ ਦੇ ਕਰੀਬ ਰਹੇਗਾ। ਆਉਣ ਵਾਲੇ ਦਿਨਾਂ ’ਚ ਵੀ ਇਸ ਖੇਤਰ ਅੰਦਰ ਬੱਦਲਵਾਈ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਕਿਸੇ ਹੋਰ ਨਾਲ ਹੋ ਗਈ ਦੋਸਤੀ ਤਾਂ ਸਹੁਰਿਆਂ ਨੇ ਘਰੋਂ ਕੱਢਿਆ, ਡਿਪ੍ਰੈਸ਼ਨ 'ਚ ਗਈ ਔਰਤ ਨੇ ਇੰਝ ਮੁਕਾਈ ਜੀਵਨਲੀਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e