ਗਰਭਵਤੀ ਮਾਵਾਂ ਦਾ ਹਰ ਮਹੀਨੇ ਦੀ 9 ਅਤੇ 23 ਨੂੰ ਚੈੱਕਅੱਪ ਕਰਵਾਉਣ ਦੀ ਦਿੱਤੀ ਹਿਦਾਇਤ

Tuesday, Aug 27, 2024 - 01:06 PM (IST)

ਗੁਰਦਾਸਪੁਰ (ਹਰਮਨ)- ਸਿਵਲ ਸਰਜਨ ਗੁਰਦਾਸਪੁਰ ਡਾ ਭਾਰਤ ਭੂਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਮਓ ਜਤਿੰਦਰ ਸਿੰਘ ਦੀ ਅਗਵਾਈ ਹੇਠ ਪੀ. ਐੱਚ. ਸੀ. ਦੋਰਾਂਗਲਾ ਵਿਖੇ ਬਲਾਕ ਪੱਧਰ 'ਤੇ ਆਸ਼ਾ ਵਰਕਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਆਸ਼ਾ ਵਰਕਰਾਂ ਨੂੰ ਏਐਨਸੀ ਕੇਸਾਂ ਦੀ ਦੇਖਰੇਖ ਬਾਰੇ ਸਿਖਲਾਈ ਦਿੱਤੀ ਗਈ।

ਇਹ ਵੀ ਪੜ੍ਹੋ-ਪੰਜਾਬ ਦੇ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ

ਮੈਡੀਕਲ ਅਫਸਰ ਡਾ ਗੌਤਮ ਨੇ ਕਿਹਾ ਕਿ ਗਰਭਵਤੀ ਮਾਵਾਂ ਦਾ ਹਰ ਮਹੀਨੇ 9 ਅਤੇ 23 ਤਰੀਖ਼ ਨੂੰ ਚੈੱਕਅੱਪ ਯਕੀਨੀ ਬਣਾਇਆ ਜਾਵੇ। ਹਾਈ ਰਿਸਕ ਕੇਸਾਂ ਦਾ ਲਗਾਤਾਰ ਫਾਲੋਅੱਪ ਕੀਤਾ ਜਾਵੇ । ਹਾਈ ਰਿਸਕ ਕੇਸਾਂ ਦਾ ਗਰਭਕਾਲ ਦੌਰਾਨ ਮਾਹਿਰ ਡਾਕਟਰਾਂ ਤੋਂ ਚੈੱਕਅੱਪ ਕਰਵਾਇਆ ਜਾਵੇ। ਡਾ.ਅਮਨ ਨੇ ਕਿਹਾ ਕਿ ਗਰਭਵਤੀ ਮਾਵਾਂ ਦਾ ਸਮੇਂ ਸਿਰ ਟੀਕਾਕਰਨ ਕਰਵਾਇਆ ਜਾਵੇ । ਬੀਈਈ ਰਾਕੇਸ਼ ਕੁਮਾਰ ਨੇ ਕਿਹਾ ਕਿ ਸੰਸਥਾਗਤ ਜਣੇਪਾ 100 ਫੀਸਦੀ ਯਕੀਨੀ ਬਣਾਇਆ ਜਾਵੇ। ਇਸ ਮੌਕੇ ਬਲਾਕ ਦੇ ਆਸ਼ਾ ਸੁਪਰਵਾਈਜ਼ਰ, ਆਸ਼ਾ ਵਰਕਰ ਅਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News