ਦਿੱਲੀ-ਕੱਟੜਾ ਐਕਸਪ੍ਰੈਸ-ਵੇਅ ਦੇ ਨਿਰਮਾਣ ਕਾਰਜ ਕਾਰਨ ਦੀਨਾਨਗਰ ਇਲਾਕੇ ’ਚ ਅੱਜ 8 ਘੰਟੇ ਬਿਜਲੀ ਬੰਦ

Tuesday, Sep 29, 2026 - 10:30 AM (IST)

ਦਿੱਲੀ-ਕੱਟੜਾ ਐਕਸਪ੍ਰੈਸ-ਵੇਅ ਦੇ ਨਿਰਮਾਣ ਕਾਰਜ ਕਾਰਨ ਦੀਨਾਨਗਰ ਇਲਾਕੇ ’ਚ ਅੱਜ 8 ਘੰਟੇ ਬਿਜਲੀ ਬੰਦ

ਗੁਰਦਾਸਪੁਰ(ਹਰਜਿੰਦਰ ਸਿੰਘ ਗੋਰਾਇਆ)— ਦਿੱਲੀ-ਕੱਟੜਾ ਐਕਸਪ੍ਰੈਸ-ਵੇਅ ਦੇ ਨਿਰਮਾਣ ਕਾਰਜ ਦੇ ਚੱਲਦਿਆਂ ਦੀਨਾਨਗਰ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਅੱਜ ਲਗਭਗ 8 ਘੰਟਿਆਂ ਲਈ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਦੇ ਗੁਰਦਾਸਪੁਰ ਹਲਕੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ 66 ਕੇਵੀ ਸਰਨਾ-ਦੀਨਾਨਗਰ ਸਰਕਟ-1 ਅਤੇ ਸਰਕਟ-2 ਲਾਈਨਾਂ ’ਤੇ ਰੋਡ ਕਰਾਸਿੰਗ ਦੌਰਾਨ ਸਟ੍ਰਿੰਗਿੰਗ ਅਤੇ ਸੈਗਿੰਗ ਦਾ ਤਕਨੀਕੀ ਕੰਮ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਖਾਸ ਅਪੇਡਟ, ਜਾਣੋ ਕਿਸ ਤਰ੍ਹਾਂ ਦਾ ਰਹੇਗਾ weather

ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ ਇਸ ਕੰਮ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕਰਨ ਲਈ ਸਬੰਧਤ 66 ਕੇਵੀ ਅਤੇ 11 ਕੇਵੀ ਲਾਈਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਦਾ ਸ਼ਟਡਾਊਨ ਲਿਆ ਜਾਵੇਗਾ। ਇਸ ਕਾਰਨ ਦੀਨਾਨਗਰ ਸਮੇਤ ਆਸ-ਪਾਸ ਦੇ ਕਈ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਬਿਜਲੀ ਖਪਤਕਾਰਾਂ ਨੂੰ ਦਿਨ ਸਮੇਂ ਬਿਜਲੀ ਕੱਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਭਾਗ ਅਨੁਸਾਰ 66 ਕੇਵੀ ਸਬ-ਸਟੇਸ਼ਨਾਂ ਵਿੱਚ ਦੀਨਾਨਗਰ, ਗੋਵਿੰਦਸਰ, ਤਾਰਾਗੜ੍ਹ, ਘਰੋਟਾ, ਮੀਰਥਲ, ਨੰਗਲ ਭੂਰ, ਡੇਹਰੀਵਾਲ ਅਤੇ ਏਅਰ ਫੋਰਸ ਸਟੇਸ਼ਨ ਸਬ-ਸਟੇਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ 11 ਕੇਵੀ ਫੀਡਰਾਂ ਨਾਲ ਜੁੜੇ ਖੇਤਰ ਵੀ ਪ੍ਰਭਾਵਿਤ ਰਹਿਣਗੇ।

ਇਹ ਵੀ ਪੜ੍ਹੋ- ਸ਼ਿਵ ਸੈਨਾ ਆਗੂ ਦੇ ਭਰਾ ਦੀ ਸ਼ੱਕੀ ਹਾਲਤ 'ਚ ਮੌਤ, ਘਰੋਂ ਮਿਲੀ ਖੂਨ ਨਾਲ ਲਥਪਥ ਲਾਸ਼

ਪਾਵਰਕੌਮ ਅਧਿਕਾਰੀਆਂ ਨੇ ਦੱਸਿਆ ਕਿ ਐਕਸਪ੍ਰੈਸ-ਵੇਅ ਨਿਰਮਾਣ ਦੌਰਾਨ ਬਿਜਲੀ ਲਾਈਨਾਂ ਦੀ ਸੁਰੱਖਿਆ ਅਤੇ ਲੋੜੀਂਦੇ ਤਕਨੀਕੀ ਕੰਮ ਨੂੰ ਪੂਰਾ ਕਰਨ ਲਈ ਇਹ ਸ਼ਟਡਾਊਨ ਲਿਆ ਜਾ ਰਿਹਾ ਹੈ। ਵਿਭਾਗ ਨੇ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News