ਜ਼ਹਿਰੀਲੇ ਸੱਪਾਂ ਦੇ ਡੰਗਣ ਨਾਲ 2 ਵਿਅਕਤੀ ਜ਼ਖ਼ਮੀ

Thursday, Sep 24, 2026 - 01:26 PM (IST)

ਜ਼ਹਿਰੀਲੇ ਸੱਪਾਂ ਦੇ ਡੰਗਣ ਨਾਲ 2 ਵਿਅਕਤੀ ਜ਼ਖ਼ਮੀ

ਬਟਾਲਾ (ਸਾਹਿਲ, ਯੋਗੀ)- ਬਟਾਲਾ ਦੇ ਨੇੜਲੇ ਵੱਖ-ਵੱਖ ਖੇਤਰਾਂ ’ਚ ਜ਼ਹਿਰੀਲੇ ਸੱਪਾਂ ਵੱਲੋਂ ਦੋ ਵਿਅਕਤੀਆਂ ਨੂੰ ਡੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਮੌਸੀਨ ਪੁੱਤਰ ਖ਼ੁਸ਼ੀਬ ਵਾਸੀ ਉੱਤਰਾਖੰਡ, ਜੋ ਕਿ ਬਟਾਲਾ ਰੇਲਵੇ ਸਟੇਸ਼ਨ ਦੇ ਰੇਲਵੇ ਟਰੈਕ ’ਤੇ ਕੰਮ ਕਰ ਰਿਹਾ ਸੀ, ਨੂੰ ਕੰਮ ਕਰਦੇ ਸਮੇਂ ਇਕ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ। ਇਸ ਤੋਂ ਤੁਰੰਤ ਬਾਅਦ ਉਸ ਦੇ ਸਾਥੀਆਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ- ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਵੱਲੋਂ ਕਤਲ ਦਾ ਸ਼ੱਕ

ਓਧਰ ਦੂਜੇ ਪਾਸੇ ਸਿਵਲ ਹਸਪਤਾਲ ਬਟਾਲਾ ’ਚ ਜ਼ੇਰੇ ਇਲਾਜ ਰਵਿੰਦਰ ਪੁੱਤਰ ਬਲਰਾਜ ਵਾਸੀ ਪਿੰਡ ਪੁਰੀਆਂ ਨੇ ਦੱਸਿਆ ਕਿ ਉਹ ਖੇਤਾਂ ’ਚ ਬਾਸਮਤੀ ਦੀ ਫ਼ਸਲ ’ਤੇ ਸਪਰੇਅ ਕਰ ਰਿਹਾ ਸੀ। ਸਪਰੇਅ ਕਰਨ ਦੌਰਾਨ ਇਕ ਜ਼ਹਿਰੀਲੇ ਸੱਪ ਨੇ ਉਸ ਦੇ ਪੈਰ ’ਤੇ ਡੰਗ ਮਾਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ: ਸਰਹੱਦ ਨੇੜਿਓਂ ਡਰੋਨ ਸਮੇਤ ਤੁਰਕੀ ਤੇ ਚੀਨੀ ਪਿਸਤੌਲਾਂ ਦੀ ਖੇਪ ਫੜੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News