ਚੋਰਾਂ ਨੇ ਪੁਰਾਣਾ ਧਾਰੀਵਾਲ ’ਚ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਤੇ ਦਸਤਾਵੇਜ਼ ਕੀਤੇ ਚੋਰੀ
Sunday, Sep 20, 2026 - 04:16 PM (IST)
ਧਾਰੀਵਾਲ (ਖੋਸਲਾ,ਬਲਬੀਰ)- ਸ਼ਹਿਰ ਧਾਰੀਵਾਲ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਪੁਰਾਣਾ ਧਾਰੀਵਾਲ ਸਥਿਤ ਦੋ ਦੁਕਾਨਾਂ ਦੇ ਤਾਲੇ ਭੰਨ ਕੇ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਦੁਕਾਨਦਾਰ ਰੋਹਿਤ ਤੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੁਰਾਣਾ ਧਾਰੀਵਾਲ ਵਿਖੇ ਆਟੋ ਇਲੈਕਟਰੋਨਿਕਸ ਦੀ ਦੁਕਾਨ ਕਰਦਾ ਹੈ। ਬੀਤੀ ਰਾਤ ਚੋਰਾਂ ਨੇ ਉਸ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਗੱਲੇ ਵਿੱਚ ਪਏ ਕਰੀਬ ਦੋ ਹਜ਼ਾਰ ਰੁਪਏ ਦੀ ਨਕਦੀ ਅਤੇ ਅੰਦਰ ਪਈ ਇੱਕ ਕਾਰ ਦੀ ਆਰ.ਸੀ. ਚੋਰੀ ਕਰ ਲਈ। ਇਸੇ ਤਰ੍ਹਾਂ ਇੱਕ ਹੋਰ ਦੁਕਾਨਦਾਰ ਮਨੀ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਦੇ ਵੀ ਤਾਲੇ ਤੋੜ ਕੇ ਸਾਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸ਼ਟਰ ਨੂੰ ਸੈਂਟਰ ਲਾਕ ਲੱਗਿਆ ਹੋਣ ਕਾਰਨ ਦੁਕਾਨ ਦਾ ਬਚਾਅ ਹੋ ਗਿਆ ਅਤੇ ਵੱਡਾ ਨੁਕਸਾਨ ਹੋਣੋਂ ਟਲ ਗਿਆ।ਪੀੜ੍ਹਤ ਦੁਕਾਨਦਾਰ ਰੋਹਿਤ ਤੇਜ਼ਾ ਨੇ ਚੋਰੀ ਸਬੰਧੀ ਥਾਣਾ ਧਾਰੀਵਾਲ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
