ਪੁਲਸ ਨੇ ਹੈਰੋਇਨ ਸਣੇ ਦੋ ਸਕੇ ਭਰਾਵਾਂ ਨੂੰ ਕੀਤਾ ਕਾਬੂ

Friday, Jul 11, 2025 - 07:46 PM (IST)

ਪੁਲਸ ਨੇ ਹੈਰੋਇਨ ਸਣੇ ਦੋ ਸਕੇ ਭਰਾਵਾਂ ਨੂੰ ਕੀਤਾ ਕਾਬੂ

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਥਾਣਾ ਬਹਿਰਾਮਪੁਰ ਦੀ ਪੁਲਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਦੋ ਨੌਜਵਾਨਾਂ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ  ਟੀ.ਪੁਆਇੰਟ ਆਹਲੂਵਾਲ  ਵਿਖੇ ਏਐੱਸਆਈ  ਰਮਨ ਕੁਮਾਰ ਨੇ ਸਮੇਤ ਪੁਲਸ ਪਾਰਟੀ ਸਮੇਤ ਇਲਾਕੇ ਅੰਦਰ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਗਸਤ ਕਰ ਰਹੇ ਸੀ ਜਦ ਟੀ.ਪੁਆਇੰਟ ਆਹਲੂਵਾਲ ਤੋਂ  ਪੈਦਲ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ਤੇ ਫੜ ਕੇ ਉਹਨਾਂ ਦੀ ਤਲਾਸੀ ਲਈ ਗਈ ਤਾ ਕਰਨ ਉਰਫ ਕਨੂੰ ਪੁੱਤਰ ਕਾਲਾ ਸਿੰਘ ਵਾਸੀਆਂਨ ਅਗਵਾਨ ਥਾਣਾ ਕਲਾਨੌਰ ਹਾਲ ਗੋਖੁਵਾਲ ਕਲੌਨੀ ਬਟਾਲਾ ਕੋਲੋ ਬਰਾਮਦ ਮੋਮੀ ਲਿਫਾਫੇ ਨੂੰ ਚੈਕ ਕੀਤਾ ਜਿਸ ਵਿਚੋ 258 ਗ੍ਰਾਮ ਹੈਰੋਇਨ, 2200/-ਰੁਪਏ ਡਰੱਗ ਮਨੀ ਬਰਾਮਦ ਹੋਈ ਅਤੇ ਨਾਲ ਦੂਜੇ ਮੁਲਜ਼ਮ ਸੈਮਦੀਪ ਦੀ ਤਲਾਸੀ ਕਰਨ 'ਤੇ ਉਸਦੀ ਪਹਿਨੀ ਹੋਈ ਕੈਪਰੀ ਦੀ ਖੱਬੀ ਡੱਬ ਵਿਚੋ ਇੱਕ ਪਿਸਟਲ 32 ਬੋਰ ਸਮੇਤ ਮੈਗਜੀਨ ਬਰਾਮਦ  ਹੋਇਆ ਹੈ। 

ਪੁਲਸ ਨੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਸੈਮਦੀਪ ਉਰਫ ਸੈਮ ਪੁੱਤਰ ਕਾਲਾ ਸਿੰਘ ਅਤੇ ਕਰਨ ਉਰਫ ਕਨੂੰ ਪੁੱਤਰ ਕਾਲਾ ਸਿੰਘ ਵਾਸੀਆਂਨ ਅਗਵਾਨ ਥਾਣਾ ਕਲਾਨੌਰ ਹਾਲ ਗੋਖੁਵਾਲ ਕਾਲੌਨੀ ਬਟਾਲਾ ਵਿਰੁੱਧ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਦੋਨਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Rakesh

Content Editor

Related News