ਪੁਲਸ ਦੀ ਚੈਕਿੰਗ ਦੌਰਾਨ ਪੱਤਰਕਾਰ ਨੂੰ ਆਪਣਾ ਪਹਿਚਾਣ ਪੱਤਰ ਦਿਖਾਉਣਾ ਹੋਵੇਗਾ ਜ਼ਰੂਰੀ: ਐੱਸ.ਐੱਸ.ਪੀ

07/28/2021 12:09:02 PM

ਗੁਰਦਾਸਪੁਰ (ਸਰਬਜੀਤ): ਐੱਸ.ਐੱਸ.ਪੀ. ਗੁਰਦਾਸਪੁਰ ਡਾ. ਨਾਨਕ ਸਿੰਘ ਐੱਮ.ਬੀ.ਬੀ.ਐੱਸ, ਆਈ.ਪੀ.ਆਈ ਨੇ ਦੱਸਿਆ ਕਿ ਕਈ ਪੱਤਰਕਾਰ ਜੋ ਕਿ ਮਾਨਤਾ ਪ੍ਰਾਪਤ ਨਹੀਂ ਹਨ, ਉਨ੍ਹਾਂ ਕੋਲ ਆਪਣਾ ਪਹਿਚਾਣ ਪੱਤਰ ਵੀ ਨਹੀਂ ਹੁੰਦਾ ਤੇ ਉਹ ਪੁਲਸ ਸਟੇਸ਼ਨਾਂ ਵਿੱਚ ਜਾ ਕੇ ਐੱਸ.ਐੱਚ.ਓ. ਸਮੇਤ ਹੋਰ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰਦੇ ਹਨ। ਇਸ ਸਬੰਧੀ ਉਨ੍ਹਾਂ ਗੰਭੀਰ ਨੋਟਿਸ ਲਿਆ ਹੈ।

ਉਨ੍ਹਾਂ ਜ਼ਿਲੇ ਦੇ ਸਮੂਹ ਸਟੇਸ਼ਨ ਹਾਊਸ ਅਫ਼ਸਰ, ਐਂਟੀ ਗੁੰਡਾ ਸਟਾਫ ਇੰਚਾਰਜ ਅਤੇ ਟ੍ਰੈਫਿਕ ਇੰਚਾਰਜ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜੋ ਪ੍ਰੈੱਸ ਦੀ ਦੁਰਵਰਤੋਂ ਕਰਦਾ ਹੈ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਕੋਲ ਕੋਈ ਪਹਿਚਾਣ ਪੱਤਰ ਨਹੀਂ ਹੈ ਤੇ ਉਹ ਅਖ਼ਬਾਰ ਦਾ ਨਾਮ ਲੈਂਦਾ ਹੈ ਕਿ ਮੈਂ ਉਸ ਦਾ ਪੱਤਰਕਾਰ ਹਾਂ, ਜਦੋਂ ਕਿ ਉਸ ਕੋਲ ਕੋਈ ਠੋਸ ਸਬੂਤ ਨਹੀਂ ਹੁੰਦਾ। ਅਜਿਹੀਆ ਹਰਕਤਾਂ ਕਾਫੀ ਪੁਲਸ ਸਟੇਸ਼ਨਾਂ ਤੋਂ ਮੇਰੇ ਨੋਟਿਸ ਵਿੱਚ ਆਈਆਂ ਹਨ, ਇਸ ਲਈ ਇਸ ਸਬੰਧੀ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਜਾਅਲੀ ਪੱਤਰਕਾਰਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਚੁੱਕੇ ਗਏ ਹਨ, ਕਿਉਂਕਿ ਕਈ ਸ਼ਰਾਰਤੀ ਅਨਸਰ ਅਸਲ ਪੱਤਰਕਾਰਾਂ ਨੂੰ ਬਦਨਾਮ ਕਰਨ ਲਈ ਅਜਿਹੇ ਕੰਮ ਵਿੱਚ ਲੱਗੇ ਹਨ। ਇਸ ਲਈ ਸਾਨੂੰ ਸੰਕੇਤ ਮਿਲੇ ਹਨ ਕਿ ਇਹ ਲੋਕ ਸਮਾਜ ਵਿਰੋਧੀ ਅਨਸਰਾਂ ਨਾਲ ਮਿਲ ਕੇ ਸਵਤੰਤਰ ਦਿਵਸ ਦੇ ਮੌਕੇ ’ਤੇ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇਣ ਸਕਣ। ਇਸ ਲਈ ਪੁਲਸ ਨੂੰ ਚੌਕਸ ਕੀਤਾ ਗਿਆ ਹੈ। 


Shyna

Content Editor

Related News