ਡਾਕਟਰਾਂ ਨਾਲ ਪਿਸਤੌਲ ਦੀ ਨੋਕ ’ਤੇ ਕੀਤੀ ਲੁੱਟ-ਖੋਹ

Wednesday, Aug 21, 2019 - 05:10 AM (IST)

ਡਾਕਟਰਾਂ ਨਾਲ ਪਿਸਤੌਲ ਦੀ ਨੋਕ ’ਤੇ ਕੀਤੀ ਲੁੱਟ-ਖੋਹ

ਭਿੱਖੀਵਿੰਡ, (ਰਜੀਵ,ਬੱਬੂ)- ਪਿੰਡ ਮੱਖੀ ਕਲਾਂ ਤੋਂ ਦੁਕਾਨਾਂ ਬੰਦ ਕਰ ਕੇ ਜਾ ਰਹੇ ਡਾਕਟਰਾਂ ਦੀ ਪਿਸਤੌਲ ਦੀ ਨੋਕ ’ਤੇ ਲੁੱਟ-ਖੋਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮੇਹਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਭਿੱਖੀਵਿੰਡ ਅਤੇ ਦੀਦਾਰ ਸਿੰਘ ਪੁੱਤਰ ਸਲਵੰਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੱਖੀ ਕਲਾਂ ਵਿਖੇ ਡਾਕਟਰੀ ਦੀ ਦੁਕਾਨ ਕਰਦੇ ਹਨ। ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਜਦੋਂ ਉਹ ਆਪਣੀਆਂ ਦੁਕਾਨਾਂ ਬੰਦ ਕਰ ਕੇ ਆਪਣੇ ਪਿੰਡ ਆ ਰਹੇ ਸਨ ਤਾਂ ਮਾਡ਼ੀ ਗੌਡ਼ ਸਿੰਘ ਭਗਵਾਨਪੁਰ ਟੀ-ਪੁਆਇੰਟ ’ਤੇ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ਤੋਂ ਰਿਵਾਲਵਰ ਤੇ ਤੇਜ਼ ਹਥਿਆਰਾਂ ਦੀ ਨੋਕ ’ਤੇ 35 ਸੌ ਰੁਪਏ ਦੀ ਨਕਦੀ ਖੋਹ ਲਈ ਅਤੇ ਮੌਕੇ ’ਤੇ ਫਰਾਰ ਹੋ ਗਏ। ਉਨ੍ਹਾਂ ਇਸ ਸਬੰਧੀ ਤੁਰੰਤ ਥਾਣਾ ਭਿੱਖੀਵਿੰਡ ਵਿਖੇ ਲਿਖਤੀ ਦਰਖਾਸਤ ਦਿੱਤੀ। ਇਸ ਸਬੰਧੀ ਐੱਸ. ਐੱਚ .ਓ. ਸੁਖਚੈਨ ਸਿੰਘ ਨੇ ਕਿਹਾ ਕਿ ਚੋਰਾਂ ਦੀ ਤੁਰੰਤ ਭਾਲ ਕਰ ਕੇ ਉਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News