ਇਕ ਹੋਰ ਪੈਟਰੋਲ ਪੰਪ ''ਤੇ ਹੋ ਗਿਆ ਕਾਂਡ, ਕਾਰ ''ਚ ਤੇਲ ਪਵਾਉਣ ਮਗਰੋਂ ਰਫੂ-ਚੱਕਰ ਹੋ ਗਏ ਨੌਜਵਾਨ
Monday, Mar 17, 2025 - 07:05 PM (IST)

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ’ਤੇ ਬੀਤੀ ਰਾਤ 10:30 ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਦੋ ਲੜਕੀਆਂ ਸਮੇਤ ਆਇਆ ਇੱਕ ਨੌਜਵਾਨ ਕਾਰ ਵਿੱਚ ਡੀਜ਼ਲ ਪਵਾ ਕੇ ਬਿਨਾਂ ਪੈਸੇ ਦਿੱਤੇ ਹੀ ਰਫੂ ਚੱਕਰ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ’ਤੇ ਕੰਮ ਕਰਦੇ ਮੁਲਾਜ਼ਮ ਨੇ ਦੱਸਿਆ ਕਿ ਬੀਤੀ ਰਾਤ ਸਾਢੇ 10 ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਆਈ-20 ਕਾਰ ਪੈਟਰੋਲ ਪੰਪ ’ਤੇ ਆਈ। ਕਾਰ ਵਿੱਚ ਇੱਕ ਲੜਕਾ ਅਤੇ ਦੋ ਲੜਕੀਆਂ ਸਵਾਰ ਸਨ, ਜਿਨ੍ਹਾਂ ਨੇ ਕਾਰ ਵਿੱਚ 3,500 ਦਾ ਡੀਜ਼ਲ ਪਾਉਣ ਲਈ ਕਿਹਾ।
ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਨੇ ਪਹਿਲਾਂ ਕੁੜੀ ਨਾਲ ਕੀਤੀ ਗੰਦੀ ਕਰਤੂਤ, ਮਗਰੋਂ ਪੁਲਸ ਟੀਮ 'ਤੇ ਚਲਾ'ਤੀਆਂ ਗੋਲ਼ੀਆਂ
ਉਸ ਨੇ ਦੱਸਿਆ ਕਿ ਜਦੋਂ ਉਸ ਨੇ ਕਾਰ ਵਿੱਚ ਡੀਜ਼ਲ ਪਾ ਦਿੱਤਾ ਤਾਂ ਉਹ ਹਾਲੇ ਪੈਟਰੋਲ ਪੰਪ ਦੀ ਨੋਜ਼ਲ ਰੱਖ ਹੀ ਰਿਹਾ ਸੀ ਕਿ ਕਾਰ ਚਾਲਕ ਨੇ ਕਾਰ ਭਜਾ ਲਈ। ਉਸ ਨੇ ਦੱਸਿਆ ਕਿ ਅਜੇ ਤੱਕ ਟੈਂਕੀ ਦਾ ਢੱਕਣ ਵੀ ਬੰਦ ਨਹੀਂ ਕੀਤਾ ਸੀ ਕਿ ਕਾਰ ਸਵਾਰ ਫਰਾਰ ਹੋ ਗਏ। ਉਕਤ ਸਾਰੀ ਵਾਰਦਾਤ ਪੈਟਰੋਲ ਪੰਪ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਈ, ਜਿਸ ਵਿੱਚ ਕਾਰ ਸਵਾਰਾਂ ਦੇ ਚਿਹਰੇ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਮਿਲਣ ਲੱਗੇ ਨਤੀਜੇ ! 8 ਦੁਕਾਨਾਂ 'ਤੇ ਵੱਜੀ ਰੇਡ, ਪਰ ਲੱਭਿਆ ਕੁਝ ਵੀ ਨਹੀਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e