ਬਿਆਸ,ਰਈਆ ਤੇ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਨੇ ਘਰ ਦੇ ਬਾਹਰ ਗੁਜ਼ਾਰੀ ਸਾਰੀ ਰਾਤ
Saturday, May 10, 2025 - 03:05 PM (IST)

ਬਾਬਾ ਬਕਾਲਾ ਸਾਹਿਬ/ਰਈਆ (ਰਾਕੇਸ਼/ਕੰਗ)- ਬਿਆਸ,ਰਈਆ ਤੇ ਬਾਬਾ ਬਕਾਲਾ ਸਾਹਿਬ 'ਚ ਰਾਤ ਸਮੇਂ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਧਮਾਕਿਆਂ ਦੀਆਂ ਆਵਾਜ਼ਾਂ ਕਾਰਨ ਲੋਕ ਸਾਰੀ ਰਾਤ ਘਰੋਂ ਬਾਹਰ ਰਹੇ ਅਤੇ ਪੂਰੀ ਰਾਤ ਦਹਿਸ਼ਤ ਦੇ ਸਾਏ ਹੇਠ ਗੁਜ਼ਾਰੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਰੈੱਡ ਅਲਰਟ ਜਾਰੀ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰ 'ਚ ਰਹਿਣ ਦੀ ਕੀਤੀ ਅਪੀਲ
ਇਸੇ ਤਰ੍ਹਾਂ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਇੱਕ ਪਿੰਡ ਜੱਲੂਪੁਰ ਖੈੜਾ ਦੇ ਖੇਤਾਂ 'ਚ ਮਿਜ਼ਾਇਲ ਨੁਮਾ ਵਸਤੂ ਡਿੱਗੀ। ਪਿੰਡ ਵਾਸੀ ਨੇ ਦੱਸਿਆ ਕਿ ਰਾਤ 1:40 ਮਿੰਟ 'ਤੇ ਅਸਮਾਨ 'ਚ ਅੱਗ ਦੇ ਗੋਲੇ ਵਾਂਗ ਸੁਲਗਦਾ ਹੋਇਆ ਖੇਤਾਂ 'ਚ ਕੁਝ ਡਿੱਗਾ ਤੇ ਜ਼ੋਰਦਾਰ ਧਮਾਕਾ ਹੋਇਆ। ਜਿਸ ਤੋਂ ਬਾਅਦ ਅਨੇਕਾਂ ਹੀ ਟੁਕੜੇ ਦੂਰ ਦੂਰ ਤੱਕ ਖਿਲਰੇ ਗਏ।
ਇਹ ਵੀ ਪੜ੍ਹੋ- ਪਠਾਨਕੋਟ ਸ਼ਹਿਰ 'ਚ ਹੋਏ 3 ਵੱਡੇ ਧਮਾਕੇ! ਲਗਾਤਾਰ ਵੱਜ ਰਹੇ ਖ਼ਤਰੇ ਦੇ ਘੁੱਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8