ਸਾਵਧਾਨ! ਬਿਜਲੀ ਬਿਲ ਦਾ ਭੁਗਤਾਨ ਕਰਨ ਦੇ ਨਾਂ ’ਤੇ ਲੋਕਾਂ ਨਾਲ ਇੰਝ ਹੋ ਰਹੀ ਹੈ ਹਜ਼ਾਰਾਂ ਰੁਪਏ ਦੀ ਧੋਖਾਧੜੀ
Saturday, Oct 01, 2022 - 02:45 PM (IST)

ਅੰਮ੍ਰਿਤਸਰ (ਦੀਪਕ ਸ਼ਰਮਾ) - ਦੇਸ਼ ਦੇ ਵੱਕ-ਵੱਖ ਹਿੱਸਿਆਂ ‘ਚ ਬੈਠ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ‘ਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਅਕਤੀਆਂ ਦਾ ਲੋਕਾਂ ਨੂੰ ਲੁੱਟਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਦੇਸ਼ ਦੀ ਪੁਲਸ ਅਤੇ ਗ੍ਰਹਿ ਮੰਤਰਾਲੇ ਇਨ੍ਹਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਧੋਖਾਧੜੀ ਨੂੰ ਰੋਕਨ ਵਿੱਚ ਪੂਰੀ ਤਰਾਂ ਨਾਲ ਫੇਲ ਸਾਬਿਤ ਹੋ ਰਹੇ ਹਨ। ਇਸੇ ਲਈ ਆਪ ਸਾਵਧਾਨ ਰਹੋ, ਕਿਉਂਕਿ ਹੁਣ ਪੰਜਾਬ ਬਿਜਲੀ ਬੋਰਡ ਵਿਭਾਗ ਦੇ ਨਾਂ ’ਤੇ ਲੱਖਾਂ ਕਰੋੜਾਂ ਰੁਪਏ ਦੀ ਧੋਖਾਧੜੀ ਹੋ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ
ਦੱਸ ਦੇਈਏ ਕਿ ਤੁਹਾਨੂੰ 8102228515 ਤੋਂ ਫੋਨ ਅਤੇ ਸੰਦੇਸ਼ ਆਵੇਗਾ ਕਿ ਤੁਹਾਡੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨਾ ਬਾਕੀ ਹੈ। ਇਨ੍ਹਾਂ ਖਾਤਿਆਂ ਵਿੱਚ ਪੈਸੇ ਜਮਾਂ ਕਰਵਾਉ ਨਹੀਂ ਤਾਂ ਤੁਹਾਡੀ ਬਿਜਲੀ ਕੱਟ ਦਿੱਤੀ ਜਾਵੇਗੀ। ਲੋਕਾਂ ਨੂੰ ਠੱਗੀ ਮਾਰਨ ਵਾਲਾ ਇਹ ਆਦਮੀ ਖੁਦ ਨੂੰ ਬਿਜਲੀ ਵਿਭਾਗ ਦੇ ਲੇਖਾ ਵਿਭਾਗ ਦਾ ਅਫ਼ਸਰ ਦੱਸਦਾ ਹੈ, ਜੋ ਲਖਨਊ ਦੇ ਬੈਂਕ ਇਕਵਟੀ ਸਮਾਲ ਫਾਈਨੈਂਸ ਬੈਂਕ ਲਿਮਟਿਡ ਵਿੱਚ ਖਾਤਾ ਨੰ: 100040466965, ਆਈ.ਐੱਫ.ਐੱਸ.ਸੀ ਕੋਡ ਈ.ਐੱਸ.ਐੱਫ.ਬੀ 0017005 ਦੱਸ ਕੇ ਆਮ ਲੋਕਾਂ ਨੂੰ ਇਸ ਖਾਤੇ ਵਿੱਚ ਹਜ਼ਾਰਾਂ ਰੁਪਏ ਦੀ ਬਕਾਇਆ ਰਾਸ਼ੀ ਜਮਾਂ ਕਰਵਾਉਣ ਲਈ ਮਜਬੂਰ ਕਰ ਰਿਹਾ ਹੈ। ਜੇ ਖਪਤਕਾਰ ਉਸ ਨੂੰ ਬੈਂਕ ਦਾ ਵੇਰਵਾ ਨਹੀਂ ਦਿੰਦਾ, ਤਾਂ ਉਹ ਪੈਨ ਕਾਰਡ ਅਤੇ ਆਧਾਰ ਕਾਰਡ ਦੀ ਕਾਪੀ ਮੰਗਦਾ ਹੈ, ਜੋ ਕਈ ਲੋਕ ਗ਼ਲਤੀ ਨਾਲ ਭੇਜ ਵੀ ਚੁੱਕੇ ਹਨ, ਜਿਸ ਨਾਲ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਪੁਲਸ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਹੋਵੇਗੀ। ਇਸ ਧੋਖਾਧੜੀ ਬੈਂਕ ਦਾ ਪਤਾ ਹੈ, ਟੀ.ਸੀ. 57 ਬੀ, ਸ਼ਾਲੀਮਾਰ ਟਾਵਰ, ਵਿਭੂਤੀ ਖੰਡ, ਗੋਮਤੀ ਨਗਰ, ਲਖਨਉ-226010, ਜੋ ਉੱਤਰ ਪ੍ਰਦੇਸ਼ ਵਿੱਚ ਹੈ। ਪੈਸੇ ਵਸੂਲਣ ਲਈ ਇਸ ਠੱਗ ਨੇ ਪੈਸੇ ਜਮਾਂ ਕਰਵਾਉਣ ਦਾ ਤਰੀਕਾ ਵੀ ਦੱਸਿਆ ਹੋਇਆ ਹੈ। ਇਸ ਮਾਮਲੇ ਨੂੰ ਧੋਖਾਧੜੀ ਦੱਸਦਿਆਂ ਪੰਜਾਬ ਬਿਜਲੀ ਵਿਭਾਗ ਦੇ ਐੱਸ.ਡੀ.ਓ. ਰਣਜੀਤ ਐਵਨਿਊ ਖੇਤਰ ਦੇ ਸੁਖਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਤਰਫੋਂ ਇਸ ਤਰਾਂ ਦਾ ਮੋਬਾਇਲ ਫੋਨ, ਵਾਟਸਅਪ ਨਹੀਂ ਹੈ। ਇਹ ਧੋਖਾਧੜੀ ਹੈ ਅਤੇ ਆਮ ਲੋਕਾਂ ਨੂੰ ਪੂਰੀ ਤਰਾਂ ਸਾਵਧਾਨ ਰਹਿਣਾ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਇਸ ਮਾਮਲੇ ਦੀ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੂੰ ਪੂਰੇ ਵੇਰਵੇ ਸਹਿਤ ਲਿਖਿਤ ਸ਼ਿਕਾਇਤ ਭੇਜ ਦਿੱਤੀ ਹੈ। ਉਨ੍ਹਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਇਸ ਮੁੱਦੇ ਦੀ ਸਾਈਬਰ ਕ੍ਰਾਈਮ ਵੱਲੋਂ ਸਹੀ ਜਾਂਚ ਕਰਵਾਉਣ, ਤਾਂ ਜੋ ਆਮ ਲੋਕਾਂ ਨੂੰ ਇਸ ਧੋਖਾਧੜੀ ਤੋਂ ਬਚਾਇਆ ਜਾ ਸਕੇ। ਪਟਿਆਲਾ ਅਤੇ ਸਥਾਨਕ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਉਪਰੋਕਤ ਵੇਰਵਾ ਭੇਜਿਆ ਤਾਂ ਗਿਆ ਹੈ ਪਰ ਬਿਜਲੀ ਵਿਭਾਗ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ, ਇਹ ਕਹਿਣਾ ਅਸੰਭਵ ਹੈ।