ਪੱਟੀ ''ਚ ਸੀਵਰੇਜ ਸਿਸਟਮ ਬੰਦ, ਸ਼ਹਿਰ ''ਚ ਹਾਹਾਕਾਰ

07/22/2019 11:22:22 AM

ਪੱਟੀ (ਪਾਠਕ) : ਪਿਛਲੇ 10 ਦਿਨਾਂ ਤੋਂ ਪੱਟੀ ਦੀਆਂ ਗਲੀਆਂ 'ਚ ਖੜ੍ਹਾ ਮੀਂਹ ਦਾ ਪਾਣੀ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਪਰ ਨਗਰ ਕੌਂਸਲ ਵੱਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਸ਼ਹਿਰ ਦੇ ਲੋਕ ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ ਹਨ। ਪੱਟੀ ਦੀ ਵਾਰਡ ਨੰਬਰ 18 ਦੇ ਵਸਨੀਕ ਪਵਨ ਕੁਮਾਰ ਪੰਮਾ, ਸੋਨਾ, ਪਿੰਕੀ, ਪ੍ਰੇਮ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਨਰਕ ਭਰੇ ਮਾਹੌਲ 'ਚ ਰਹਿਣ ਲਈ ਮਜਬੂਰ ਹਾਂ ਪਰ ਸਬੰਧਿਤ ਨਗਰ ਕੌਂਸਲ ਵੱਲੋਂ ਇੱਥੇ ਪਾਣੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸੀਵਰੇਜ ਦਾ ਪਾਣੀ ਹੁਣ ਘਰਾਂ 'ਚ ਦਸਤਕ ਦੇ ਰਿਹਾ ਹੈ।

ਇਸ ਤੋਂ ਇਲਾਵਾ ਸ਼ਹਿਰ ਦੀ ਵਾਰਡ ਨੰਬਰ 15 ਗੁਰੂ ਨਾਨਕ ਕਾਲੋਨੀ ਵਿਖੇ, ਗਾਂਧੀ ਸੱਤ ਚੌਕ, ਵਿਸ਼ਾਲ ਕਾਲੋਨੀ, ਕੁੱਲਾ ਚੌਕ, ਗੁਰੂ ਨਾਨਕ ਕਾਲੋਨੀ 'ਚ ਵੀ ਸੀਵਰੇਜ ਸਿਸਟਮ ਬੰਦ ਹੋਣ ਨਾਲ ਗਲੀਆਂ 'ਚੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ ਪਰ ਸਬੰਧੀ ਅਧਿਕਾਰੀਆਂ ਵੱਲੋਂ ਕੋਈ ਹੱਲ ਨਹੀਂ ਕੱਢਿਆ ਜਾਂਦਾ। ਇਸ ਮੌਕੇ ਸ਼ਹਿਰ ਵਾਸੀਆਂ ਨੇ ਹਰਮਿੰਦਰ ਸਿੰਘ ਗਿੱਲ ਪਾਸੋਂ ਮੰਗ ਕੀਤੀ ਹੈ ਕਿ ਪੱਟੀ 'ਚ ਬੰਦ ਪਏ ਸੀਵਰੇਜ ਸਿਸਟਮ ਦਾ ਹੱਲ ਕੱਢਿਆ ਜਾਵੇ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਨਿਲ ਕੁਮਾਰ ਚੋਪੜਾ ਨੇ ਕਿਹਾ ਕਿ ਸੀਵਰਮੈਨਾਂ ਵੱਲੋਂ ਸਫਾਈ ਕੀਤੀ ਜਾ ਰਹੀ ਹੈ। ਜਲਦ ਹੀ ਹੱਲ ਕੱਢਿਆ ਜਾ ਰਿਹਾ ਹੈ।


Baljeet Kaur

Content Editor

Related News