ਸੰਗਤਾਂ ਦੀਆਂ ਅਰਦਾਸਾਂ ਨਾਲ 2 ਸਾਲ ਪਹਿਲਾਂ ਅੱਜ ਦੇ ਦਿਨ ਖੁੱਲ੍ਹਿਆ ਸੀ ਕਰਤਾਰਪੁਰ ਸਾਹਿਬ ਲਾਂਘਾ

Tuesday, Nov 09, 2021 - 03:25 PM (IST)

ਸੰਗਤਾਂ ਦੀਆਂ ਅਰਦਾਸਾਂ ਨਾਲ 2 ਸਾਲ ਪਹਿਲਾਂ ਅੱਜ ਦੇ ਦਿਨ ਖੁੱਲ੍ਹਿਆ ਸੀ ਕਰਤਾਰਪੁਰ ਸਾਹਿਬ ਲਾਂਘਾ

ਡੇਰਾ ਬਾਬਾ ਨਾਨਕ (ਬਿਊਰੋ) - ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਦੇ ਪ੍ਰਤੀਕ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁੱਲ੍ਹੇ ਹੋਏ ਅੱਜ 2 ਸਾਲ ਹੋ ਗਏ ਹਨ। ਕੋਰੋਨਾ ਕਾਰਨ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕੀਤਾ ਗਿਆ ਹੈ। ਹਾਲ ਦੀ ਘੜੀ 'ਚ ਡੇਰਾ ਬਾਬਾ ਨਾਨਕ ਵਿਖੇ ਦੂਰਬੀਨਾਂ ਰਾਹੀਂ ਸੰਗਤਾਂ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨ ਕੀਤੇ ਜਾ ਰਹੇ ਹਨ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਲਾਂਘੇ ਨੂੰ ਖੋਲ੍ਹ ਦੇਣ ਦੀ ਮੰਗ ਕਰ ਰਹੀਆਂ ਹਨ। ਦੱਸ ਦੇਈਏ ਕਿ ਗੁਰਦੁਆਰਾ ਦਰਬਾਰ ਸਾਹਿਬ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17-18 ਸਾਲ ਬਿਤਾਏ ਸਨ।

ਪੜ੍ਹੋ ਇਹ ਵੀ ਖ਼ਬਰ ਦੁਖ਼ਦ ਖ਼ਬਰ : ਦੀਵਾਲੀ ’ਤੇ ਘਰ ਆਏ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੀਤੀ ਕੁੱਟਮਾਰ, ਫਿਰ ਉਤਾਰਿਆ ਮੌਤ ਦੇ ਘਾਟ

ਗੁਰਦੁਆਰਾ ਕੰਪਲੈਕਸ 'ਚ ਕੀ-ਕੀ ਹੈ....

. ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਲਗਭਗ 3.5 ਲੱਖ ਵਰਗ ਫੁੱਟ ਚਿੱਟਾ ਮਾਰਬਲ ਲਾਇਆ ਹੋਇਆ ਹੈ 
. ਵਿਹੜੇ ਤੋਂ ਇਲਾਵਾ ਅੰਗਰੇਜ਼ੀ ਦੇ ਐੱਲ ਦੇ ਆਕਾਰ ਵਿੱਚ ਇੱਕ ਬਾਰਾਦਰੀ ਬਣਾਈ ਗਈ ਹੈ, ਜਿਸ ਵਿੱਚ ਇੱਕ ਮਿਊਜ਼ੀਅਮ ਵੀ ਬਣਾਇਆ ਗਿਆ ਹੈ।
. ਇਸ ਮਿਊਜ਼ੀਅਮ ਅਤੇ ਲਾਇਬਰੇਰੀ ਵਿੱਚ ਗੁਰੂ ਸਾਹਿਬ ਦੇ ਸਮੇਂ ਦੀਆਂ ਵਸਤਾਂ ਦੀ ਉਦਘਾਟਨ ਤੋਂ ਬਾਅਦ ਨੁਮਾਇਸ਼ ਲਾਈ ਗਈ ਹੈ।
. ਬਾਰਾਦਰੀ ਵਿੱਚ ਯਾਤਰੀਆਂ ਦੇ ਠਹਿਰਨ ਲਈ ਕਮਰੇ ਬਣਾਏ ਗਏ ਹਨ। ਇਨ੍ਹਾਂ ਕਮਰਿਆਂ ਵਿੱਚ ਹਜ਼ਾਰ ਤੋਂ ਡੇਢ ਹਜ਼ਾਰ ਲੋਕ ਠਹਿਰ ਸਕਦੇ ਹਨ।
. ਬਾਰਾਦਰੀ ਤੋਂ ਬਾਹਰ ਲੰਗਰ ਹਾਲ ਹੈ, ਜਿਸ ਵਿੱਚ ਦੋ ਤੋਂ ਢਾਈ ਹਜ਼ਾਰ ਬੰਦਾ ਇਕੱਠਿਆਂ ਲੰਗਰ ਛਕ ਸਕਦਾ ਹੈ।
. ਇਸ ਪੂਰੇ ਪ੍ਰਾਜੈਕਟ ਲਈ 800 ਏਕੜ ਜ਼ਮੀਨ ਖ਼ਰੀਦੀ ਗਈ ਹੈ, ਜਿਸ ਵਿੱਚ 444 ਏਕੜ ਗੁਰਦੁਆਰਾ ਕੰਪਲੈਕਸ ਨੂੰ ਦੇ ਦਿੱਤੀ ਗਈ ਹੈ ਅਤੇ ਬਾਕੀ ਦੀ ਜ਼ਮੀਨ 'ਤੇ ਪੁਲ ਬਣਿਆ ਹੋਇਆ ਹੈ।
. ਇਥੇ ਇਕ ਟਰਮੀਨਲ ਵੀ ਬਣਿਆ ਹੈ, ਜਿੱਥੇ ਸ਼ਰਧਾਲੂਆਂ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹ ਦਰਸ਼ਨਾਂ ਲਈ ਅੰਦਰ ਆਉਂਦੇ ਹਨ।

ਪੜ੍ਹੋ ਇਹ ਵੀ ਖ਼ਬਰ ਬਟਾਲਾ ’ਚ ਗੁੰਡਾਗਰਦੀ: ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪੁੱਤ ਨੂੰ ਨਾਲ ਲੈ ਗਿਆ ਤਲਾਕਸ਼ੁਦਾ ਪਤੀ

2 ਸਾਲ 'ਚ 4 ਮਹੀਨੇ ਹੀ ਖੁੱਲ੍ਹ ਪਾਇਆ ਕੋਰੀਡੋਰ
ਧਿਆਨਯੋਗ ਹੈ ਕਿ ਪਾਕਿਸਤਾਨ ਸਥਿਤ ਕਰਤਾਰਪੁਰ ਗੁਰਦੁਆਰਾ ਨੂੰ ਖੁੱਲ੍ਹੇ ਅੱਜ ਪੂਰੇ 2 ਸਾਲ ਹੋ ਗਏ ਹਨ ਪਰ ਤਰਾਸਦੀ ਇਹ ਰਹੀ ਕਿ ਇਸ 2 ਸਾਲ 'ਚ ਕੋਰੀਡੋਰ 4 ਮਹੀਨੇ ਹੀ ਖੁੱਲ੍ਹ ਪਾਇਆ। ਇਨ੍ਹਾਂ 4 ਮਹੀਨਿਆਂ 'ਚ ਕੁੱਲ ਮਿਲਾਕੇ 62179 ਸ਼ਰਧਾਲੂਆਂ ਨੇ ਹੀ ਦੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ। 9 ਨਵੰਬਰ 2019 ਨੂੰ ਖੋਲ੍ਹੇ ਗਏ ਕੋਰੀਡੋਰ ਦੇ ਜ਼ਰੀਏ ਸੰਗਤ ਨੇ ਦਰਸ਼ਨ-ਏ-ਦੀਦਾਰ ਲਈ ਜਾਣਾ ਸ਼ੁਰੂ ਹੀ ਕੀਤਾ ਸੀ ਕਿ ਦੁਨੀਆ 'ਚ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਨੇ 15 ਮਾਰਚ , 2020 ਨੂੰ ਇਹ ਕਿਵਾੜ ਫਿਰ ਬੰਦ ਕਰਵਾ ਦਿੱਤੇ। ਮੰਨਿਆ ਜਾ ਰਿਹਾ ਸੀ ਕਿ ਕਰਤਾਰਪੁਰ ਕਾਰੀਡੋਰ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਕੁੜੱਤਣ ਨੂੰ ਦੂਰ ਕਰੇਗਾ। ਗੁਰਦੁਆਰਾ ਸਾਹਿਬ ਕਰਤਾਰਪੁਰ ਵੱਡੇ ਧਾਰਮਿਕ ਯਾਤਰਾ ਦੇ ਰੂਪ 'ਚ ਉਭਰੇਗਾ ਪਰ ਵਰਤਮਾਨ ਹਾਲਾਤ ਵੇਖਕੇ ਅਜਿਹਾ ਲੱਗ ਰਿਹਾ। ਕਾਰੀਡੋਰ ਨੂੰ ਲੈ ਕੇ ਹੁਣ ਵੀ ਬਹੁਤ ਸੰਭਾਵਨਾਵਾਂ ਹਨ ਪਰ ਸਭ ਤੋਂ ਵੱਡੀ ਜ਼ਰੂਰਤ ਦੋਹਾਂ ਦੇਸ਼ਾਂ 'ਚ ਵਿਸ਼ਵਾਸ ਬਣਾਉਣ ਦੀ ਹੈ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)


author

rajwinder kaur

Content Editor

Related News