ਛੱਪਡ਼ ’ਚੋਂ 150 ਬੋਤਲਾਂ ਅਲਕੋਹਲ ਮਿਲੀ

Monday, Nov 19, 2018 - 01:43 AM (IST)

 ਬਟਾਲਾ,   (ਬੇਰੀ, ਗੋਰਾਇਆ)-  ਐਕਸਾਈਜ਼ ਵਿਭਾਗ ਤੇ ਸੀ. ਆਈ. ਏ. ਸਟਾਫ ਨੇ ਛਾਪੇਮਾਰੀ ਕਰਦਿਆਂ ਛੱਪਡ਼ ’ਚੋਂ 150 ਬੋਤਲਾਂ ਅਲਕੋਹਲ ਬਰਾਮਦ ਕੀਤੀ ਹੈ।
ਇਸ ਸਬੰਧੀ  ਐਕਸਾਈਜ਼ ਵਿਭਾਗ ਸਰਕਲ ਬਟਾਲਾ ਦੇ ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਐਕਸਾਈਜ਼ ਸਟਾਫ ਸੀ. ਆਈ. ਏ. ਸਟਾਫ ਬਟਾਲਾ ਵਲੋਂ ਪਿੰਡ ਖਤੀਬ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਇਥੇ ਖਾਲੀ ਇਕ ਪਲਾਟ ਜਿਸਦੀ ਚਾਰਦੀਵਾਰੀ ਹੋ ਚੁੱਕੀ ਸੀ, ’ਚੋਂ 150 ਬੋਤਲਾਂ ਅਲਕੋਹਲ ਬਰਾਮਦ ਕੀਤੀ ਗਈ। ਜਿਸ ਨੂੰ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਗਿਆ। ਇੰਸਪੈਕਟਰ ਰਮਨ ਸ਼ਰਮਾ ਨੇ ਅੱਗੇ ਦੱਸਿਆ ਕਿ ਲਗਾਤਾਰ ਤਿੰਨ ਦਿਨਾਂ ’ਚ ਪਿੰਡ ਖਤੀਬ ਤੋਂ 400 ਬੋਤਲਾਂ ਅਲਕੋਹਲ ਐਕਸਾਈਜ਼ ਵਿਭਾਗ ਵਲੋਂ ਬਰਾਮਦ ਕੀਤੀ ਗਈ ਹੈ। ਇਸ ਮੌਕੇ ਟੀਮ ’ਚ  ਏ. ਐੱਸ. ਆਈ. ਬਲਵਿੰਦਰ ਸਿੰਘ, ਹੌਲਦਾਰ ਰਣਜੋਧ ਸਿੰਘ ਤੇ ਜਗਤਾਰ ਸਿੰਘ ਤੋਂ ਇਲਾਵਾ ਮੈਡਮ ਹੌਲਦਾਰ ਬਲਜਿੰਦਰ ਕੌਰ ਹਾਜ਼ਰ ਸਨ। ਇੰਸਪੈਕਟਰ ਰਮਨ ਸ਼ਰਮਾ ਨੇ ਲੋਕਾਂ ਨੂੰ ਤਾਡ਼ਨਾ ਕੀਤੀ ਕਿ ਉਹ ਅਜਿਹਾ ਕਰਨਾ ਬੰਦ ਕਰ ਦੇਣ, ਨਹੀਂ ਤਾਂ ਕਾਬੂ ਆਉਣ ’ਤੇ ਬਖਸ਼ੇ ਨਹੀਂ ਜਾਣਗੇ।
 


Related News