ਸਿਰਫਰੇ ਨੌਜਵਾਨ ਨੇ ਪੱਤਰਕਾਰ ’ਤੇ ਕੀਤਾ ਹਮਲਾ, ਲੋਕਾਂ ਦੀ ਭੀੜ ਦੇਖ ਮੌਕੇ ’ਤੇ ਐਕਟੀਵਾ ਛੱਡ ਕੇ ਫਰਾਰ

Friday, Sep 13, 2024 - 03:52 PM (IST)

ਸਿਰਫਰੇ ਨੌਜਵਾਨ ਨੇ ਪੱਤਰਕਾਰ ’ਤੇ ਕੀਤਾ ਹਮਲਾ, ਲੋਕਾਂ ਦੀ ਭੀੜ ਦੇਖ ਮੌਕੇ ’ਤੇ ਐਕਟੀਵਾ ਛੱਡ ਕੇ ਫਰਾਰ

ਅੰਮ੍ਰਿਤਸਰ (ਇੰਦਰਜੀਤ)-ਸੜਕ ’ਤੇ ਕਾਫੀ ਜ਼ਿਆਦਾ ਤੇਜ਼ ਰਫਤਾਰ ਨਾਲ ਚਲਾ ਰਹੇ ਇਕ ਮਨਚਲੇ ਐਕਟਿਵਾ ਸਵਾਰ ਨੂੰ ਪਤਾ ਨਹੀਂ ਕੀ ਸੁਝੀ ਕਿ ਉਸ ਨੇ ਸੜਕ ’ਤੇ ਮੁੜ ਰਹੇ ਇਕ ਪੱਤਰਕਾਰ ਦੀ ਐਕਟਿਵਾ ਨਾਲ ਟੱਕਰ ਮਾਰ ਦਿੱਤੀ। ਇਸ ਦੌਰਾਨ ਨੌਜਵਾਨ ਨਾਲ ਇਕ ਕੁੜੀ ਵੀ ਬੈਠੀ ਹੋਈ ਸੀ। ਟੱਕਰ ਲੱਗਣ ਨਾਲ ਪੱਤਰਕਾਰ ਆਪਣੇ ਵਾਹਨ ਨਾਲ ਸੜਕ ’ਤੇ ਡਿੱਗ ਪਿਆ, ਤਾਂ ਨੌਜਵਾਨ ਨੇ ਗੁੱਸੇ ਵਿਚ ਸੜਕ ’ਤੇ ਡਿੱਗੇ ਪੱਤਰਕਾਰ ਦੇ ਮੂੰਹ ’ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ- ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 4 ਜਣਿਆ ਨੇ ਨੌਜਵਾਨ 'ਤੇ ਵਰ੍ਹਾਈਆਂ ਗੋਲ਼ੀਆਂ

ਇਸ ਦੌਰਾਨ ਉਸ ਨੇ ਆਪਣੇ ਹੱਥ ’ਚ ਪਾਏ ਕੜੇ ਨਾਲ ਪੱਤਰਕਾਰ ’ਤੇ ਹਮਲਾ ਕਰਦੇ ਹੋਏ ਉਸ ਦੀ ਖੱਬੀ ਅੱਖ ’ਤੇ ਵਾਰ ਕੀਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।‌ ਲੋਕਾਂ ਦੀ ਭੀੜ ਦੇਖ ਕੇ ਐਕਟਿਵਾ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਜ਼ਖ਼ਮੀ ਪੱਤਰਕਾਰ ਜਸ਼ਨਪ੍ਰੀਤ ਦਾ ਸਿਵਲ ਹਸਪਤਾਲ ਵਿਚ ਇਲਾਜ ਅਤੇ ਮੈਡੀਕਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਇਸ ਮੌਕੇ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਰਾਜੇਸ਼ ਗਿੱਲ, ਚੰਡੀਗੜ੍ਹ ਪੰਜਾਬ ਯੂਨੀਅਨ ਦੇ ਪ੍ਰਧਾਨ ਜਸਬੀਰ ਪੱਟੀ, ਪ੍ਰੈੱਸ ਸੰਘਰਸ਼ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਪੁੰਜ, ਰਮਨ ਸ਼ਰਮਾ, ਨੀਰਜ ਸ਼ਰਮਾ, ਦਲਜੀਤ ਸ਼ਰਮਾ, ਕਮਲਜੀਤ ਸਿੰਘ ਵਾਲੀਆ, ਗੁਰਿੰਦਰ ਸਾਗਰ, ਗੁਰਮੀਤ ਸੂਰੀ, ਰਮਨ ਮਲਹੋਤਰਾ ਨੇ ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜੋ ਵੀ ਵਿਅਕਤੀ ਪੱਤਰਕਾਰ ਨੂੰ ਧਮਕੀ ਦੇਵੇਗਾ, ਉਸ ਨੂੰ 24 ਘੰਟੇ ਵਿਚ ਗ੍ਰਿਫਤਾਰ ਕੀਤਾ ਜਾਵੇਗਾ, ਪਰ ਇਸ ਮਾਮਲੇ ਵਿਚ ਤਾਂ ਪੱਤਰਕਾਰ ’ਤੇ ਸਿੱਧਾ ਹਮਲਾ ਹੋਇਆ ਹੈ ਤਾਂ ਫਿਰ ਇਸ ਮਾਮਲੇ ਨੂੰ ਸਖ਼ਤੀ ਨਾਲ ਵੇਖਿਆ ਜਾਵੇ ਅਤੇ ਮਨਚਲੇ ਯੁਵਕ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਛੁੱਟੀ ਦਾ ਐਲਾਨ! ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News