ਸਡ਼ਕ ਹਾਦਸੇ ’ਚ ਇਕ ਦੀ ਮੌਤ, ਦੋਸ਼ੀ ਕਾਬੂ

Tuesday, Dec 03, 2019 - 08:04 PM (IST)

ਸਡ਼ਕ ਹਾਦਸੇ ’ਚ ਇਕ ਦੀ ਮੌਤ, ਦੋਸ਼ੀ ਕਾਬੂ

ਰਾਮ ਤੀਰਥ, (ਸੂਰੀ)- ਰਾਮ ਤੀਰਥ ਰੋਡ ’ਤੇ ਅੱਡਾ ਬਾਉਲੀ ਵਿਖੇ ਟਰੈਕਟਰ-ਟਰਾਲੀ ਸਵਾਰ ਵੱਲੋਂ ਸਡ਼ਕ ਕੰਢੇ ਖੜ੍ਹੀ ਇਕ ਔਰਤ ਨੂੰ ਕੁਚਲਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਜਗੀਰ ਕੌਰ (50) ਪਤਨੀ ਬੀਰ ਸਿੰਘ ਵਾਸੀ ਚੋਗਾਵਾਂ ਪਿੰਡ ਮਾਹਲ ਤੋਂ ਆਪਣੀ ਭੈਣ ਦੇ ਘਰੋਂ ਬੇਟੇ ਵਿਜੇ ਨਾਲ ਵਾਪਸ ਚੋਗਾਵਾਂ ਨੂੰ ਜਾ ਰਹੀ ਸੀ। ਰਸਤੇ ’ਚ ਕਿਸੇ ਦਾ ਫੋਨ ਆਉਣ ’ਤੇ ਸਡ਼ਕ ਕੰਢੇ ਖੜ੍ਹੇ ਹੋ ਕੇ ਵਿਜੇ ਫੋਨ ਸੁਣ ਰਿਹਾ ਸੀ ਕਿ ਟਰੈਕਟਰ ਚਾਲਕ ਗੁਰਮੀਤ ਸਿੰਘ ਪੁੱਤਰ ਕੁੰਨਣ ਸਿੰੰਘ ਵਾਸੀ ਭਿੱਟੇਵੱਢ ਨੇ ਔਰਤ  ਨੂੰ ਟਰੈਕਟਰ ਥੱਲੇ ਕੁਚਲ ਦਿੱਤਾ, ਜਿਸ ਨਾਲ ਜਗੀਰ ਕੌਰ ਦੀ ਮੌਕੇ ’ਤੇ ਮੌਤ ਹੋ ਗਈ। ਥਾਣਾ ਕੰਬੋਅ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਦੋਸ਼ੀ ਵਿਰੁੱਧ ਪਰਚਾ ਦਰਜ ਹੋ ਚੁੱਕਾ ਸੀ।


author

Bharat Thapa

Content Editor

Related News