ਜ਼ਹਿਰੀਲਾ ਚਾਰਾ ਪਾਉਣ ਕਾਰਨ ਇਕ ਮੱਝ ਦੀ ਮੌਤ, ਕਈ ਪਸ਼ੂਆਂ ਦੀ ਹਾਲਤ ਗੰਭੀਰ
Saturday, May 17, 2025 - 02:25 PM (IST)

ਗੁਰਦਾਸਪੁਰ(ਵਿਨੋਦ)- ਪੁਲਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਧਾਵੇ ’ਚ ਇਕ ਕਿਸਾਨ ਦੇ ਦੁਧਾਰੂ ਪਸ਼ੂਆਂ ਨੂੰ ਜ਼ਹਿਰੀਲਾ ਚਾਰਾ ਦੇਣ ਕਾਰਨ ਇਕ ਕੀਮਤੀ ਮੱਝ ਦੀ ਮੌਤ ਅਤੇ ਕੁਝ ਹੋਰ ਪਸ਼ੂਆਂ ਦੇ ਗੰਭੀਰ ਰੂਪ ’ਚ ਬੀਮਾਰ ਹੋਣ ਦੀ ਖਬਰ ਹੈ। ਜਾਣਕਾਰੀ ਦਿੰਦੇ ਹੋਏ ਪਸ਼ੂਆਂ ਦੇ ਮਾਲਕ ਬਲਬੀਰ ਸਿੰਘ ਪੁੱਤਰ ਸਾਵਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹਵੇਲੀ ’ਚ ਕੀਮਤੀ ਪਸ਼ੂ ਰੱਖੇ ਹੋਏ ਹਨ। ਸ਼ੁੱਕਰਵਾਰ ਦੀ ਸਵੇਰ ਨੂੰ ਜਦੋਂ ਉਨ੍ਹਾਂ ਨੇ ਰੋਜ਼ਾਨਾ ਦੀ ਤਰ੍ਹਾਂ ਪਸ਼ੂਆਂ ਦੇ ਵਾੜੇ ’ਚ ਜਾ ਕੇ ਦੇਖਿਆ ਤਾਂ ਮੱਝਾਂ ਕਾਫੀ ਗੰਭੀਰ ਹਾਲਤ ’ਚ ਸਨ। ਉਪਰੰਤ ਉਨ੍ਹਾਂ ਨੇ ਤੁਰੰਤ ਪਸ਼ੂਆਂ ਦੇ ਹਸਪਤਾਲ ਅਤੇ ਡਾਕਟਰਾਂ ਨਾਲ ਰਾਬਤਾ ਕੀਤਾ। ਉਪਰੰਤ ਪਸ਼ੂਆਂ ਦੇ ਡਾਕਟਰ ਨੇ ਆ ਕੇ ਗੰਭੀਰ ਹਾਲਤ ਵਾਲੇ ਪਸ਼ੂਆਂ ਦਾ ਇਲਾਜ ਕੀਤਾ ਪਰ ਇਸ ਦੌਰਾਨ ਕੁਝ ਮਹੀਨਿਆਂ ਨੂੰ ਸੂਣ ਵਾਲੀ ਮੱਝ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਧਾਲੀਵਾਲ ਨੇ ਡੌਂਕਰਾਂ ਦੇ ਚੁੰਗਲ ’ਚੋਂ ਛੁਡਵਾਏ 7 ਪੰਜਾਬੀ ਨੌਜਵਾਨ
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਪਿੰਡ ’ਚ ਜ਼ਮੀਨ ਦੀ ਬੋਲੀ ਦੌਰਾਨ ਕੁਝ ਲੋਕਾਂ ਨਾਲ ਉਨ੍ਹਾਂ ਦੀ ਕਹਾ-ਸੁਣੀ ਹੋ ਗਈ ਸੀ ਅਤੇ ਉਨ੍ਹਾਂ ਲੋਕਾਂ ਵੱਲੋਂ ਕੁਝ ਅਜਿਹਾ ਬੋਲਿਆ ਗਿਆ ਸੀ ਕਿ ਜਿਸ ’ਤੇ ਉਨ੍ਹਾਂ ਦਾ ਸ਼ੱਕ ਉਨ੍ਹਾਂ ਲੋਕਾਂ ਉੱਪਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਕੀਮਤੀ ਚਾਰੇ ’ਚ ਤੇਜ਼ਾਬ ਮਿਲਾ ਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੇਜ਼ਾਬ ਵਾਲੀ ਬੋਤਲ ਵੀ ਪਸ਼ੂਆਂ ਦੇ ਅਹਾਤੇ ’ਚੋਂ ਮਿਲੀ ਹੈ। ਉਨ੍ਹਾਂ ਨੇ ਇਸ ਮੌਕੇ ਇਕ ਬਾਟੇ ’ਚ ਘੋਲਿਆ ਹੋਇਆ ਤਰਲ ਪਦਾਰਥ ਵੀ ਦੱਸਿਆ ਅਤੇ ਕੁਝ ਭਾਂਡਿਆਂ ’ਚ ਪਈ ਹੋਈ ਫੀਡ ਅਤੇ ਉਸ ’ਚ ਮਿਲਿਆ ਹੋਇਆ ਤਰਲ ਪਦਾਰਥ ਵੀ ਦੱਸਿਆ।
ਇਹ ਵੀ ਪੜ੍ਹੋ- Punjab: ਸ਼ਰਮਨਾਕ ਪਤੀ ਨੇ ਗੁਆਂਢ 'ਚ ਰਹਿੰਦੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਪਤਨੀ ਨੇ ਬਣਾ ਲਈ ਵੀਡੀਓ
ਇਸ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕਾਹਨੂੰਵਾਨ ਤੋਂ ਏ. ਐੱਸ. ਆਈ. ਨਿਰਮਲ ਸਿੰਘ ਅਤੇ ਏ. ਐੱਸ. ਆਈ. ਹਰਪਾਲ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਪਰਿਵਾਰ ਕੋਲੋਂ ਲਿਖਤੀ ਤੌਰ ’ਤੇ ਦਰਖਾਸਤ ਵੀ ਲੈ ਲਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਣਦੀ ਤਫਤੀਸ਼ ਕਰ ਕੇ ਮੁਲਜ਼ਮਾਂ ਦੀ ਜ਼ਰੂਰ ਸ਼ਨਾਖਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ, ਪੜ੍ਹੋ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8