ਜਗਰਾਤੇ ''ਤੇ ਗਏ ਪਰਿਵਾਰ ਦੇ ਵਾਪਸ ਆਉਣ ''ਤੇ ਉੱਡੇ ਹੋਸ਼, ਚੋਰਾਂ ਨੇ ਸੋਨੇ ਦੇ ਗਹਿਣਿਆਂ ਤੇ ਨਕਦੀ ''ਤੇ ਕੀਤਾ ਹੱਥ ਸਾਫ਼

01/12/2024 11:59:10 PM

ਦੀਨਾਨਗਰ (ਗੋਰਾਇਆ)- ਦੀਨਾਨਗਰ ਵਿੱਚ ਦਿਨੋ-ਦਿਨ ਵਧ ਰਹੀਆਂ ਚੋਰੀਆਂ ਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦੌਰਾਨ ਬੀਤੀ ਰਾਤ ਦੀਨਾਨਗਰ ਦੇ ਮੁਹੱਲਾ ਨਾਨਕ ਨਗਰ ਵਿਖੇ ਚੋਰਾਂ ਨੇ ਇਕ ਘਰ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਘਰ ਅੰਦਰੋਂ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ।

ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਬ੍ਰਿਜ ਮੋਹਨ ਸ਼ਰਮਾ ਵਾਸੀ ਨਾਨਕ ਨਗਰ ਦੀਨਾਨਗਰ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਵੱਲੋਂ ਆਪਣੇ ਮੌਜੂਦਾ ਘਰ ਤੋਂ ਇਕ ਘਰ ਛੱਡ ਕੇ ਬਣਾਏ ਹੋਏ ਨਵੇਂ ਘਰ ਅੰਦਰ ਪੋਤੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਂਮਾਈ ਦਾ ਜਾਗਰਣ ਕਰਵਾਇਆ ਜਾ ਰਿਹਾ ਸੀ। ਰਾਤ ਨੌਂ ਵਜੇ ਦੇ ਕਰੀਬ ਉਹ ਸਾਰਾ ਪਰਿਵਾਰ ਪੁਰਾਣੇ ਘਰ ਨੂੰ ਤਾਲਾ ਲਾ ਕੇ ਨਵੇਂ ਘਰ ਵਿਖੇ ਜਾਗਰਣ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ। 

ਇਹ ਵੀ ਪੜ੍ਹੋ- CM ਮਾਨ ਨੇ ਸ਼ਹੀਦ ਜਸਪਾਲ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਤੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ

ਇਸ ਦੌਰਾਨ ਰਾਤ ਬਾਰਾਂ ਕੁ ਵਜੇ ਦੇ ਕਰੀਬ ਜਦੋਂ ਉਸ ਦਾ ਪੁੱਤਰ ਅਜੇ ਕੁਮਾਰ ਪੁਰਾਣੇ ਘਰ ਅੰਦਰ ਕੋਈ ਸਮਾਨ ਲੈਣ ਲਈ ਆਇਆ ਤਾਂ ਅੰਦਰਲਾ ਦ੍ਰਿਸ਼ ਵੇਖ ਕੇ ਹੈਰਾਨ ਰਹਿ ਗਿਆ। ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀਆਂ ਵੀ ਖੁੱਲ੍ਹੀਆਂ ਹੋਈਆ ਸਨ। 

ਬ੍ਰਿਜ ਮੋਹਨ ਸ਼ਰਮਾ ਨੇ ਦੱਸਿਆ ਕਿ ਜਦੋਂ ਉਸ ਵੱਲੋਂ ਰੌਲਾ ਪਾਉਣ 'ਤੇ ਸਾਰਾ ਪਰਿਵਾਰ ਘਰ ਪਹੁੰਚਿਆ ਤਾਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਚੋਰ ਘਰ ਦੀ ਛੱਤ ਰਾਹੀਂ ਅੰਦਰ ਦਾਖਲ ਹੋਏ ਸਨ ਅਤੇ ਚੋਰਾਂ ਵੱਲੋਂ ਅਲਮਾਰੀ ਵਿੱਚ ਪਏ ਕਰੀਬ ਚਾਰ ਤੋਲਾ ਸੋਨੇ ਦੇ ਗਹਿਣੇ ਅਤੇ ਤਿੰਨ ਲੱਖ ਰੁਪਏ ਦੇ ਕਰੀਬ ਨਕਦੀ ਦੇ ਇਲਾਵਾ ਦੋ ਮੋਬਾਈਲ ਫੋਨ ਚੋਰੀ ਕਰ ਲਏ ਗਏ ਹਨ। ਫਿਲਹਾਲ ਪੁਲਿਸ ਨੂੰ ਸੂਚਨਾ ਮਿਲਣ ਮਗਰੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਜੇਲ੍ਹ 'ਚ ਹੀ ਮਨਾਉਣਗੇ ਜਨਮਦਿਨ ਤੇ ਲੋਹੜੀ! ਜ਼ਮਾਨਤ 'ਤੇ ਫੈਸਲਾ 15 ਨੂੰ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News