ਸਕੂਲ ’ਚ ਮਹਿਲਾ ਸਟਾਫ ਨਾਲ ਗਲਤ ਸ਼ਬਦਾਵਲੀ ਬੋਲਣ ਤੇ ਖ਼ੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਵਾਲਾ ਨਾਮਜ਼ਦ

Monday, Sep 19, 2022 - 06:23 PM (IST)

ਸਕੂਲ ’ਚ ਮਹਿਲਾ ਸਟਾਫ ਨਾਲ ਗਲਤ ਸ਼ਬਦਾਵਲੀ ਬੋਲਣ ਤੇ ਖ਼ੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਵਾਲਾ ਨਾਮਜ਼ਦ

ਤਰਨਤਾਰਨ (ਜ.ਬ)- ਥਾਣਾ ਸਦਰ ਪੱਟੀ ਦੀ ਪੁਲਸ ਨੇ ਸਕੂਲ ਵਿਚ ਦਾਖ਼ਲ ਹੋ ਕੇ ਮਹਿਲਾ ਸਟਾਫ਼ ਨਾਲ ਹੱਥੋਪਾਈ ਹੋਣ, ਗਲਤ ਸ਼ਬਦਾਵਲੀ ਵਰਤਣ ਅਤੇ ਆਤਮ ਹੱਤਿਆ ਕਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਪਿੰਡ ਠੱਕਰਪੁਰਾ ਸਥਿਤ ਇਕ ਨਿੱਜੀ ਸਕੂਲ ਦੀ ਪ੍ਰਿੰਰਸੀਪਲ ਨੇ ਦੱਸਿਆ ਕਿ ਪਿੰਡ ਠੱਠੀ ਜੈਮਲ ਸਿੰਘ ਦਾ ਵਸਨੀਕ ਨਗਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨਾਮਕ ਵਿਅਕਤੀ ਦਾ ਬੱਚਾ ਸਾਡੇ ਸਕੂਲ ਵਿਚ ਪੜ੍ਹਦਾ ਹੈ, ਜਿਸ ਨੂੰ ਫੀਸ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ।

ਬੀਤੀ 16 ਸਤੰਬਰ ਨੂੰ ਨਗਿੰਦਰ ਸਿੰਘ ਸਕੂਲ ਵਿਚ ਆਇਆ। ਉਸ ਨੇ ਕਥਿਤ ਤੌਰ ’ਤੇ ਮਹਿਲਾ ਸਟਾਫ਼ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਹੱਥੋਪਾਈ ਕੀਤੀ। ਏਨਾ ਹੀ ਨਹੀਂ ਪ੍ਰਿੰਸੀਪਲ ਰੂਮ ਵਿਚ ਦਾਖਲ ਹੋ ਕੇ ਆਪਣੇ ਕੋਲ ਮੌਜੂਦ ਅਸਲੇ ਨਾਲ ਖੁਦ ਅਤੇ ਆਪਣੇ ਬੱਚੇ ਵਲੋਂ ਆਤਮ ਹੱਤਿਆ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਸਕੂਲ ਦਾ ਅਨੁਸ਼ਾਸਨ ਭੰਗ ਕੀਤਾ। ਉਨ੍ਹਾਂ ਤੁਰੰਤ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨ ’ਤੇ ਨਗਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਠੱਠੀ ਜੈਮਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।


author

rajwinder kaur

Content Editor

Related News