ਨਗਰ ਸੁਧਾਰ ਟਰੱਸਟ ਵੱਲੋਂ ਪੌਸ਼ ਕਾਲੋਨੀ ਦੇ ਕਮਰਸ਼ੀਅਲ ਸਾਈਟ ’ਚ ਬਣਾਈ ਜਾਵੇਗੀ 1000 ਗੱਡੀਆਂ ਦੀ ਪਾਰਕਿੰਗ
Tuesday, Mar 25, 2025 - 04:34 PM (IST)

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ 84 ਏਕੜ ਰਕਬੇ ’ਚ ਬਣੀ ਨਗਰ ਸੁਧਾਰ ਟਰੱਸਟ ਕਾਲੋਨੀ ਦੀ ਸਕੀਮ ਨੰਬਰ-7 ਨੂੰ ਹੋਰ ਸੁੰਦਰ ਬਣਾਉਣ ਲਈ ਟਰਸੱਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਇਕ ਹੋਰ ਉਪਰਾਲਾ ਕੀਤਾ ਹੈ। ਇਥੇ ਬਣਾਏ ਗਏ ਕਮਰਸ਼ੀਅਲ ਕੰਪਲੈਕਸ ’ਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਗੱਡੀਆਂ ਖੜੀ ਕਰਨ ਦੀ ਸਮਰੱਥਾ ਵਾਲੀ ਇਕ ਸੁੰਦਰ ਕਾਰ ਪਾਰਕਿੰਗ ਦਾ ਨਿਰਮਾਨ ਸ਼ੁਰੂ ਕੀਤਾ ਗਿਆ ਹੈ। ਚੇਅਰਮੈਨ ਰਾਜੀਵ ਸ਼ਰਮਾ ਵੱਲੋਂ ਅੱਜ ਇਸ ਪਾਰਕਿੰਗ ਦੇ ਨਿਰਮਾਣ ਸਬੰਧੀ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ ਗਿਆ, ਜਿਸ ਤੋਂ ਬਾਅਦ ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਇਸ ਕਾਲੋਨੀ ਨੂੰ ਸ਼ਹਿਰ ਦੀ ਸਭ ਤੋਂ ਸੁੰਦਰ ਕਾਲੋਨੀ ਬਣਾਉਣ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਆਧੁਨਿਕ ਸਹੂਲਤਾਂ ਵਾਲਾ ਸੁੰਦਰ ਬੱਸ ਸਟੈਂਡ ਇਸ ਕਾਲੋਨੀ ’ਚ ਬਣਾਇਆ ਗਿਆ ਹੈ। ਜਿਸ ਤੋਂ ਬਾਅਦ ਇੱਥੇ ਇਕ ਟਾਊਨ ਪਾਰਕ ਦਾ ਨਿਰਮਾਣ ਕਰ ਕੇ 150 ਫੁੱਟ ਉੱਚਾ ਝੰਡਾ ਲਗਾਇਆ ਜਾਣਾ ਹੈ।
ਇਹ ਵੀ ਪੜ੍ਹੋ- Punjab: ਮਾਤਮ 'ਚ ਬਦਲੀਆਂ ਖੁਸ਼ੀਆਂ, ਕੱਲ੍ਹ ਭਰਾ ਅੱਜ ਭੈਣ ਦੀ ਮੌਤ
ਉਨ੍ਹਾਂ ਕਿਹਾ ਕਿ ਪਾਰਕ ਦਾ ਪੂਰਾ ਨਿਰਮਾਣ ਹੋ ਚੁੱਕਾ ਹੈ ਅਤੇ ਜਲਦੀ ਹੀ ਇਥੇ ਝੰਡਾ ਲਹਿਰਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਾਲੋਨੀ ’ਚ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਬੁੱਤ ਵਾਲੀ ਸੁੰਦਰ ਪਾਰਕ ਦਾ ਨਿਰਮਾਣ ਵੀ ਕੀਤਾ ਗਿਆ ਹੈ। ਚੇਅਰਮੈਨ ਨੇ ਦੱਸਿਆ ਕਿ ਕਾਲੋਨੀ ਦੇ ਟਾਊਨ ਪਾਰਕ ਦੇ ਖੱਬੇ ਹੱਥ ਵਾਲੀ ਖਾਲੀ ਜਗ੍ਹਾ ’ਚ ਕਮਰਸ਼ੀਅਲ ਕੰਪਲੈਕਸ ਬਣਾਇਆ ਜਾ ਰਿਹਾ ਹੈ, ਜਿਸ ’ਚ 40 ਐੱਸ. ਸੀ. ਓ., 23 ਬੂਥ ਅਤੇ 37 ਡਬਲ ਸਟੋਰੀ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਪਿਆਕੜਾਂ ਨੂੰ ਲੱਗੀਆਂ ਮੌਜਾਂ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸਸਤੀ ਹੋ ਗਈ ਸ਼ਰਾਬ
ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਦੀ ਵਿਕਰੀ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਦੇ ਸਾਹਮਣੇ ਪਾਰਕਿੰਗ ਵਾਲੇ ਏਰੀਏ ਦੇ ਸੁੰਦਰੀਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਮਰਸ਼ੀਅਲ ਸਾਈਟ ’ਚ ਸਾਢੇ ਤਿੰਨ ਏਕੜ ਰਕਬੇ ਵਿਚ ਪਾਰਕਿੰਗ ਬਣਾਉਣ ਦਾ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਪਾਰਕਿੰਗ ਦੀ ਲੰਬਾਈ 525 ਫੁੱਟ ਹੋਵੇਗੀ, ਜਦੋਂ ਕਿ ਚੌੜਾਈ 267 ਫੁੱਟ ਦੇ ਕਰੀਬ ਹੋਵੇਗੀ। ਉਨ੍ਹਾਂ ਕਿਹਾ ਕਿ ਸਮੁੱਚੀ ਪਾਰਕ ’ਚ ਕਰੀਬ ਇਕ ਹਜ਼ਾਰ ਗੱਡੀਆਂ ਖੜੀਆਂ ਹੋ ਸਕਣਗੀਆਂ ਅਤੇ ਇਸ ਕੰਮ ’ਤੇ ਤਿੰਨ ਕਰੋੜ 81 ਲੱਖ ਰੁਪਏ ਖਰਚ ਆਉਣਗੇ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ’ਚ ਆਉਂਦਾ ਹੈ ਕਿ ਵੱਖ-ਵੱਖ ਕਮਰਸ਼ੀਅਲ ਸਾਈਟਾਂ ’ਚ ਪਾਰਕਿੰਗ ਦੀ ਜਗ੍ਹਾ ਘੱਟ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ ਪਰ ਇਸ ਕਮਰਸ਼ੀਅਲ ਸਾਈਟ ’ਚ ਉਹ ਸੁੰਦਰ ਪਾਰਕ ਦਾ ਨਿਰਮਾਣ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਾਰਕ ਇਸ ਇਲਾਕੇ ਦੀ ਸਭ ਤੋਂ ਸੁੰਦਰ ਸਾਈਟ ਹੋਵੇਗੀ। ਉਨ੍ਹਾਂ ਹੋਰ ਵੀ ਅਨੇਕਾਂ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਗੁਰਦਾਸਪੁਰ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਅਤੇ ਟਰੱਸਟ ਦੀਆਂ ਵੱਖ-ਵੱਖ ਕਾਲੋਨੀਆਂ ’ਚ ਲੋਕਾਂ ਦੀ ਸਹੂਲਤ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8