ਫਿਸ਼ ਪਾਰਕ ’ਚੋਂ 12 ਤੋਂ ਵੱਧ ਸੋਲਰ ਲਾਈਟ ਪੋਲ ਸਮੇਤ ਚੋਰੀ

Thursday, Jan 02, 2025 - 06:43 PM (IST)

ਫਿਸ਼ ਪਾਰਕ ’ਚੋਂ 12 ਤੋਂ ਵੱਧ ਸੋਲਰ ਲਾਈਟ ਪੋਲ ਸਮੇਤ ਚੋਰੀ

ਗੁਰਦਾਸਪੁਰ(ਵਿਨੋਦ) : ਗੁਰਦਾਸਪੁਰ ਸ਼ਹਿਰ ਵਿਚ ਡੀ. ਸੀ. ਅਤੇ ਜ਼ਿਲ੍ਹਾ ਤੇ ਸ਼ੈਸਨ ਜੱਜ ਦੀ ਰਿਹਾਇਸ਼ ਦੇ ਵਿਚਕਾਰ ਸਥਿਤ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਪਾਰਕ (ਫਿਸ਼ ਪਾਰਕ) ’ਚੋਂ ਚੋਰ ਪਾਰਕ ਦੀ ਸੁੰਦਰਤਾ ਅਤੇ ਰਾਤ ਸਮੇਂ ਰੌਸ਼ਨੀ ਲਈ ਲਗਾਏ 12 ਤੋਂ ਵੱਧ ਸੋਲਰ ਲਾਈਟ ਪੋਲ ਸਮੇਤ ਚੋਰੀ ਕਰ ਕੇ ਲੈ ਗਏ।

ਇਹ ਵੀ ਪੜ੍ਹੋ-ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਦੇ ਪ੍ਰਸਿੱਧ ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ ’ਚ ਰਾਤ ਸਮੇਂ ਬਿਜਲੀ ਸਪਲਾਈ ਕੱਟੇ ਜਾਣ ’ਤੇ ਪਾਰਕ ’ਚ ਰੌਸ਼ਨੀ ਯਕੀਨੀ ਬਣਾਉਣ ਲਈ ਪਾਰਕ ’ਚ ਵੱਡੀ ਗਿਣਤੀ ਵਿਚ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ, ਜਿਸ ’ਤੇ ਪੋਲ ਲਗਾ ਕੇ ਸੁੰਦਰ ਲਾਈਟਾਂ ਲਗਾਈਆਂ ਗਈਆਂ ਹਨ, ਪਰ ਬੀਤੀ ਰਾਤ ਚੋਰਾਂ ਨੇ ਪਾਰਕ ’ਚੋਂ ਖੰਭਿਆਂ ਸਮੇਤ ਕਰੀਬ 12 ਸੋਲਰ ਲਾਈਟਾਂ ਚੋਰੀ ਕਰ ਲਈਆਂ। ਜਦੋਂ ਕਿ ਸੋਲਰ ਲਾਈਟਾਂ ਲਈ ਲਗਾਏ ਖੰਭੇ 12 ਫੁੱਟ ਉੱਚੇ ਹਨ। ਸੋਲਰ ਲਾਈਟਾਂ ਸਮੇਤ ਇਕ ਖੰਭੇ ਦੀ ਕੀਮਤ 25 ਹਜ਼ਾਰ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਸਬੰਧੀ ਸਿਟੀ ਥਾਣਾ ਇੰਚਾਰਜ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ। ਇਸ ਸਬੰਧੀ ਜਾਂਚ ਕਰ ਕੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News