ਪਤੰਗ ਉਡਾਉਂਦੀ 6 ਸਾਲਾ ਬੱਚੀ ਕੋਠੇ ਤੋਂ ਡਿੱਗੀ
Saturday, Dec 06, 2025 - 01:55 PM (IST)
ਬਟਾਲਾ (ਸਾਹਿਲ)-ਪਤੰਗ ਉਂਡਾਉਂਦੀ ਬੱਚੀ ਦੇ ਕੋਠੇ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਸ਼ਿਵਾਂਗੀ ਪੁੱਤਰੀ ਪਵਨ ਕੁਮਾਰ ਵਾਸੀ ਨਹਿਰੂ ਗੇਟ ਬਟਾਲਾ ਉਮਰ ਕਰੀਬ 6 ਸਾਲ, ਜੋ ਕਿ ਆਪਣੇ ਘਰ ਦੀ ਛੱਤ ’ਤੇ ਚੜ੍ਹ ਕੇ ਪਤੰਗ ਉਡਾ ਰਹੀ ਸੀ ਕਿ ਅਚਾਨਕ ਇਹ ਛੱਤ ਤੋਂ ਹੇਠਾਂ ਡਿੱਗ ਪਈ, ਜਿਸ ਨਾਲ ਇਸ ਦੇ ਸਿਰ ਵਿਚ ਸੱਟ ਲੱਗ ਗਈ। ਇਸ ਬਾਰੇ ਪਤਾ ਚੱਲਦਿਆਂ ਹੀ ਤੁਰੰਤ ਪਰਿਵਾਰ ਵਾਲਿਆਂ ਨੇ ਇਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਜਾਇਆ, ਜਿਥੋਂ ਡਾਕਟਰਾਂ ਨੇ ਉਕਤ ਬੱਚੀ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਮੌਸਮ ਨੂੰ ਲੈ ਕੇ ਅਲਰਟ ! ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
