ਭਿੱਖੀਵਿੰਡ ''ਚ ਵੱਡੀ ਵਾਰਦਾਤ, ਸੈਰ ਕਰਨ ਜਾਂਦੇ ਨੌਜਵਾਨ ਨੂੰ ਗੋਲੀ ਮਾਰ ਲੁੱਟਿਆ ਮੋਬਾਇਲ

Sunday, Feb 26, 2023 - 05:06 PM (IST)

ਭਿੱਖੀਵਿੰਡ ''ਚ ਵੱਡੀ ਵਾਰਦਾਤ, ਸੈਰ ਕਰਨ ਜਾਂਦੇ ਨੌਜਵਾਨ ਨੂੰ ਗੋਲੀ ਮਾਰ ਲੁੱਟਿਆ ਮੋਬਾਇਲ

ਭਿੱਖੀਵਿੰਡ (ਅਮਨ,ਸੁਖਚੈਨ)- ਭਿੱਖੀਵਿੰਡ ਵਿਚ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਆਪਣੇ ਮਨਸੂਬਿਆਂ ਨੂੰ ਬਿਨਾਂ ਰੋਕ-ਟੋਕ ਦੇ ਅੰਜਾਮ ਦੇ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਦੇਰ ਰਾਤ ਅੰਮ੍ਰਿਤਸਰ ਰੋਡ ’ਤੇ ਸੈਰ ਕਰਨ ਜਾਂਦੇ ਨੌਜਵਾਨ ਵਿਕਾਸ ਕੁਮਾਰ ਲੱਕੀ ਪੁੱਤਰ ਹੀਰਾ ਲਾਲ ਵਾਸੀ ਭਿੱਖੀਵਿੰਡ ਨਾਲ ਵਾਪਰੀ ਘਟਨਾ ਤੋਂ ਸਾਹਮਣੇ ਆਉਂਦੀ ਹੈ। 

ਇਹ ਵੀ ਪੜ੍ਹੋ- ਬਾਬੇ ਨੇ ਪੋਟਲੀ ਸੁੰਘਾ ਕੇ ਔਰਤ ਨਾਲ ਕੀਤਾ ਵੱਡਾ ਕਾਂਡ, ਫ਼ਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ

ਵਿਕਾਸ ਕੁਮਾਰ ਲੱਕੀ ਦੇਰ ਰਾਤ ਅਮ੍ਰਿਤਸਰ ਰੋਡ ’ਤੇ ਸੈਰ ਕਰਨ ਜਾ ਰਿਹਾ ਸੀ, ਜਦ ਉਹ ਅੰਮ੍ਰਿਤਸਰ ਰੋਡ ਪੈਟਰੋਲ ਪੰਪ ਨਜ਼ਦੀਕ ਪੁੱਜਾ ਤਾਂ 2 ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਵਿਕਾਸ ਕੁਮਾਰ ਪਾਸੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਵਿਕਾਸ ਕੁਮਾਰ ਨੇ ਮੋਬਾਇਲ ਨਾ ਛੱਡਿਆ ਤਾਂ ਹਥਿਆਰ ਬੰਦ ਲੁਟੇਰਿਆਂ ਨੇ ਵਿਕਾਸ ਕੁਮਾਰ ਦੇ ਪੈਰ ’ਤੇ ਗੋਲੀ ਮਾਰ ਦਿੱਤੀ, ਜੋ ਵਿਕਾਸ ਕੁਮਾਰ ਦੇ ਪੈਰ ਨੂੰ ਛੂੰਹਦੀ ਹੋਈ ਨਿਕਲ ਗਈ । ਇਸ ਦੌਰਾਨ ਲੁਟੇਰੇ ਵਿਕਾਸ ਕੁਮਾਰ ਦਾ ਮੋਬਾਇਲ ਲੁੱਟ ਕੇ ਫਰਾਰ ਹੋ ਗਏ। ਜ਼ਖ਼ਮੀ ਵਿਕਾਸ ਕੁਮਾਰ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨਾਂ ਦੌਰਾਨ ਭਿੱਖੀਵਿੰਡ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਵੱਡਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ- ਸੈਸਰਾ ਕਲਾਂ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਔਰਤ ਦਾ ਕਤਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News