ਮੋਬਾਈਲ ਚੁੱਕਣ ਦਾ ਦੋਸ਼ ਲੱਗਾ ਗੁਆਂਢੀਆਂ ਨੇ ਪਤੀ-ਪਤਨੀ ਨੂੰ ਸੱਟਾਂ ਮਾਰ ਕੀਤਾ ਜ਼ਖ਼ਮੀ

Thursday, May 05, 2022 - 06:15 PM (IST)

ਮੋਬਾਈਲ ਚੁੱਕਣ ਦਾ ਦੋਸ਼ ਲੱਗਾ ਗੁਆਂਢੀਆਂ ਨੇ ਪਤੀ-ਪਤਨੀ ਨੂੰ ਸੱਟਾਂ ਮਾਰ ਕੀਤਾ ਜ਼ਖ਼ਮੀ

ਬਟਾਲਾ (ਜ.ਬ., ਯੋਗੀ, ਅਸ਼ਵਨੀ)- ਪਿੰਡ ਕੋਟਲੀ ਫੱਸੀ ਵਿਖੇ ਪਤੀ-ਪਤਨੀ ਨੂੰ ਸੱਟਾਂ ਮਾਰ ਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਤਰਸੇਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਕੋਟਲੀ ਫੱਸੀ ਨੇ ਦੱਸਿਆ ਕਿ ਸਾਡਾ 10 ਸਾਲ ਦਾ ਮੁੰਡਾ ਹੈ। ਸਾਡੇ ਗੁਆਂਢੀ ਸਾਡੇ ਮੁੰਡੇ ਦਾ ਝੂਠਾ ਨਾਮ ਲਗਾਉਂਦੇ ਸਨ ਕਿ ਇਸ ਨੇ ਮੋਬਾਈਲ ਚੁੱਕਿਆ ਹੈ। ਅਸੀਂ ਗੁਆਂਢੀਆਂ ਨੂੰ ਸਮਝਾਇਆ ਕਿ ਸਾਡੇ ਬੱਚੇ ਨੇ ਤੁਹਾਡਾ ਮੋਬਾਈਲ ਨਹੀਂ ਚੁੱਕਿਆ। 

ਪੜ੍ਹੋ ਇਹ ਵੀ ਖ਼ਬਰ: ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਉਸ ਨੇ ਦੱਸਿਆ ਕਿ ਇਸੇ ਗੱਲ ਨੂੰ ਲੈ ਕੇ ਅੱਜ ਤਕਰਾਰ ਹੋ ਗਿਆ ਤਾਂ ਗੁਆਂਢੀਆਂ ਨੇ ਸਾਡੇ ਘਰ ਅੰਦਰ ਦਾਖਲ ਹੋ ਕੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਮੈਨੂੰ ਅਤੇ ਮੇਰੀ ਪਤਨੀ ਜੋਗਿੰਦਰ ਕੌਰ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਤਰਸੇਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਸੀਂ ਤੁਰੰਤ ਪੁਲਸ ਚੌਕੀ ਦਿਆਲਗੜ੍ਹ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਮੌਕੇ ’ਤੇ ਸਾਡੇ ਘਰ ਆਣ ਕੇ ਜਾਇਜ਼ਾ ਲਿਆ ਤੇ ਸਾਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ


author

rajwinder kaur

Content Editor

Related News