ਆੜ੍ਹਤੀਆਂ ਵੱਲੋਂ ਵੱਧ ਤੋਲੀ ਜਾ ਰਹੀ ਹੈ ਫ਼ਸਲ ਦਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਲਿਆ ਸਖ਼ਤ ਨੋਟਿਸ

Sunday, Apr 30, 2023 - 06:28 PM (IST)

ਆੜ੍ਹਤੀਆਂ ਵੱਲੋਂ ਵੱਧ ਤੋਲੀ ਜਾ ਰਹੀ ਹੈ ਫ਼ਸਲ ਦਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਲਿਆ ਸਖ਼ਤ ਨੋਟਿਸ

ਖੇਮਕਰਨ (ਸੋਨੀਆਂ): ਹਲਕੇ ਦੀਆਂ ਸਮੂਹ ਮੰਡੀਆਂ ਤੋਂ ਕਿਸਾਨ ਭਰਾਵਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਜਿਸ 'ਚ ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਵੱਲੋਂ ਵੱਧ ਫ਼ਸਲ ਤੋਲੀ ਜਾ ਰਹੀ ਹੈ। ਸ਼ਿਕਾਇਤ ਮਿਲਦੀਆਂ ਹੀ ਹਲਕਾ ਵਿਧਾਇਕ ਖੇਮਕਰਨ ਸਰਵਨ ਸਿੰਘ ਧੁੰਨ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਦੋਸ਼ੀ ਆੜ੍ਹਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਇਹ ਵੀ ਪੜ੍ਹੋ- GNA ਯੂਨੀਵਰਸਿਟੀ ਵਿਖੇ ਆਰਟ ਆਫ਼ ਐਸਪਿਕ ਜੈਲੀ ਵਿਸ਼ੇ ਤੇ ਵਰਕਸ਼ਾਪ ਦਾ ਹੋਇਆ ਆਯੋਜਨ

ਸਰਵਨ ਸਿੰਘ ਧੁੰਨ ਨੇ ਕਿਹਾ ਕਿ ਕਿਸਾਨ ਵੀਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਕਿਸਾਨ ਭਰਾਵਾਂ ਦੇ ਹੱਕਾਂ ਦੀ ਰਾਖੀ ਲਈ ਹਰ ਬਣਦਾ ਕਦਮ ਚੁੱਕਿਆ ਜਾਵੇਗਾ। ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਹਰਜੋਤ ਸਿੰਘ ਵੱਲੋਂ ਸਮੂਹ ਸਕੱਤਰ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਅਧੀਨ ਆਉਦੀਆਂ ਵੱਖ-ਵੱਖ ਮੰਡੀਆਂ 'ਚ ਚੈਕਿੰਗ ਕੀਤੀ ਜਾਵੇ ਅਤੇ ਜੇ ਕਿਸੇ ਮੰਡੀ ਵਿੱਚ ਕਿਸਾਨਾਂ ਦੀ ਕੋਈ ਲੁੱਟ ਹੁੰਦੀ ਹੈ ਤਾਂ ਤੁਰੰਤ ਫਰਮਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਬਾਰੇ ਪ੍ਰਕਾਸ਼ਿਤ ਕਰੇਗੀ ਵਿਸ਼ੇਸ਼ ਸਚਿੱਤਰ ਪੁਸਤਕ : ਐਡਵੋਕੇਟ ਧਾਮੀ

ਇਸ ਸਬੰਧੀ ਮਾਰਕਿਟ ਕਮੇਟੀ ਭਿੱਖੀਵਿੰਡ ਅਧੀਨ ਆਉਂਦੀਆਂ ਵੱਖ-ਵੱਖ ਮੰਡੀਆ ਵਿਖੇ ਸਕੱਤਰ ਮਾਰਕਿਟ ਕਮੇਟੀ ਅਤੇ ਉਨ੍ਹਾਂ ਦੇ ਸਟਾਫ਼ ਵੱਲੋਂ ਤੋਲ ਕੇ ਚੈੱਕ ਕੀਤਾ ਗਿਆ। ਜਿਸ 'ਚ ਮੰਡੀ ਭਿੱਖੀਵਿੰਡ, ਬੈਂਕਾ, ਮਾੜੀ ਮੇਘਾ ਅਤੇ ਖ਼ਾਲੜਾ 'ਚ ਫ਼ਰਮਾਂ ਨੂੰ ਨੋਟਿਸ ਜਾਰੀ ਕੀਤੇ ਅਤੇ ਜੁਰਮਾਨੇ ਪਾਏ ਗਏ। ਚੈਕਿੰਗ ਦੌਰਾਨ ਜਿਨ੍ਹਾਂ ਫ਼ਰਮਾਂ ਦਾ ਤੋਲ ਵੱਧ ਪਾਇਆ ਗਿਆ, ਉਨ੍ਹਾਂ ਫ਼ਰਮਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ। ਜਿਸ ਵਿੱਚ ਫ਼ਰਮਾਂ ਨੂੰ ਨੋਟਿਸ ਜਾਰੀ ਕਰਕੇ ਤਾੜਨਾ ਕੀਤੀ ਗਈ ਕਿ ਭਵਿੱਖ ਵਿੱਚ ਅਜਿਹਾ ਨਾ ਕੀਤਾ ਜਾਵੇ ਅਤੇ ਮੌਕੇ ‘ਤੇ ਕਿਸਾਨ ਦੀ ਤੁਲ ਰਹੀ ਫ਼ਸਲ ਦੀ ਭਰਪਾਈ ਵੀ ਕਰਾਈ ਗਈ। ਹੁਣ ਤੱਕ ਇਸ ਸਬੰਧੀ 9 ਫਰਮਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚ ਕੁੱਝ ਫ਼ਰਮਾਂ ਨੂੰ ਲਾਇਸੰਸ ਮੁਅੱਤਲੀ ਦੇ ਨੋਟਿਸ ਵੀ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ- ਸੜਕ ਹਾਦਸਾ: ਟਰੱਕ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, ਚਾਲਕ ਦੀਆਂ ਟੁੱਟੀਆਂ ਲੱਤਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News