ਆੜ੍ਹਤੀਆਂ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੂੰ ਮਿਲੇ CM ਮਾਨ, ਸੁਣੋਂ ਅੱਗੋਂ ਕੀ ਮਿਲਿਆ ਜਵਾਬ (ਵੀਡੀਓ)

Wednesday, Mar 26, 2025 - 10:32 PM (IST)

ਆੜ੍ਹਤੀਆਂ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੂੰ ਮਿਲੇ CM ਮਾਨ, ਸੁਣੋਂ ਅੱਗੋਂ ਕੀ ਮਿਲਿਆ ਜਵਾਬ (ਵੀਡੀਓ)

ਨਵੀਂ ਦਿੱਲੀ : ਪੰਜਾਬ ਵਿਚ ਬਜਟ ਪੇਸ਼ ਕਰਨ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਮਿਲਣ ਪਹੁੰਚੇ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਕੋਲ ਆੜ੍ਹਤੀਆਂ, ਸਾਇਲੋਜ਼ ਤੇ ਮੰਡੀ ਕਮਿਸ਼ਨ ਦਾ ਮੁੱਦਾ ਚੁੱਕਿਆ।

ਦਰਦਨਾਕ ਹਾਦਸੇ 'ਚ ਪਤੀ ਤੇ ਗਰਭਵਤੀ ਪਤਨੀ ਦੋਵਾਂ ਦੀ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮਿਲ ਕੇ ਆੜ੍ਹਤੀਆਂ ਦਾ ਕਮਿਸ਼ਨ ਵਧਾਉਣ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਕਮੇਟੀ ਵੀ ਬਣੀ ਹੋਈ ਹੈ ਤੇ ਕੇਂਦਰੀ ਮੰਤਰੀ ਨੇ ਵੀ ਇਸ ਸਬੰਧੀ ਸਾਕਾਰਾਤਮਕ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਨੂੰ 2-4 ਦਿਨ ਵਿਚ ਇਸ ਸਬੰਧੀ ਰਿਵਿਊ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨਾਲ ਆੜ੍ਹਤੀਆਂ, ਸਾਇਲੋਜ਼ ਤੇ ਮੰਡੀ ਕਮਿਸ਼ਨ ਬਾਰੇ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਦੌਰਾਨ ਇਗਨੋਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਇਕ ਫੂਡ-ਬਾਲ ਹੈ।

ਬਦਲੇ ਜਾਣਗੇ 10 ਸਾਲ ਪੁਰਾਣੇ CNG ਆਟੋ, ਸਰਕਾਰ ਦੀ ਨਵੀਂ EV ਸਕੀਮ

ਪੁਰਾਣੇ ਚੌਲਾਂ ਦੀ ਲਿਫਟਿੰਗ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਸਾਹਮਣੇ ਪੁਰਾਣੇ ਚੌਲਾਂ ਦੀ ਲਿਫਟਿੰਗ ਦਾ ਮੁੱਦਾ ਵੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਨਵੀਆਂ ਫਸਲਾਂ ਨੂੰ ਤਾਂ ਹੀ ਥਾਂ ਦਿੱਤੀ ਜਾ ਸਕੇਗੀ ਜੇ ਪੁਰਾਣੀਆਂ ਫਸਲਾਂ ਚੁਕਵਾਈਆਂ ਜਾਣ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਰਿਕਾਰਡ ਮੁਤਾਬਕ ਇਸ ਕੰਮ ਵਿਚ 25 ਟਰੇਨਾਂ ਲਾਈਆਂ ਗਈਆਂ ਹਨ ਤੇ ਭਵਿੱਖ ਵਿਚ ਇਸ ਕੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਵੀਡੀਓ ਵਿਚ ਦੇਖੋ ਹੋਰ ਕੀ ਬੋਲੇ ਮੁੱਖ ਮੰਤਰੀ ਮਾਨ....

 


author

Baljit Singh

Content Editor

Related News