ਆਬਕਾਰੀ ਨੀਤੀ ਨੇ ਭਰਿਆ ਖਜ਼ਾਨਾ ਤੇ ਰਜਿਸਟ੍ਰੀਆਂ ਬਾਰੇ ਵੱਡਾ ਕਦਮ ਚੁੱਕਣ ਜਾ ਰਹੀ ਮਾਨ ਸਰਕਾਰ, ਅੱਜ ਦੀਆਂ ਟੌਪ-10 ਖਬਰਾਂ
Saturday, Mar 22, 2025 - 06:42 PM (IST)

ਜਲੰਧਰ - ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ 2022 ਵਿਚ ਕਾਰਜਭਾਰ ਸੰਭਾਲਣ ਤੋਂ ਬਾਅਦ ਲਾਗੂ ਕੀਤੀਆਂ ਆਬਕਾਰੀ ਨੀਤੀਆਂ ਦੀ ਸਫਲਤਾ ਨੂੰ ਸੂਬੇ ਦੇ ਆਬਕਾਰੀ ਮਾਲੀਏ ਵਿਚ ਸ਼ਾਨਦਾਰ ਮੀਲ ਪੱਥਰ ਦਾ ਸਿਹਰਾ ਦਿੰਦੇ ਹੋਏ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਸੂਬੇ ਦੇ ਆਬਕਾਰੀ ਮਾਲੀਏ ਵਿਚ ਪਿਛਲੇ ਤਿੰਨ ਸਾਲਾਂ ਵਿਚ ਬੇਮਿਸਾਲ ਵਾਧਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਹੁਣ ਜ਼ਮੀਨਾਂ ਦੀਆਂ ਰਜਿਸਟਰੀਆਂ ਜਾਂ ਹੋਰ ਕੰਮ ਕਰਵਾਉਣ ਲਈ ਤਹਿਸੀਲਾਂ ਵਿਚ ਧੱਕੇ ਖਾਉਣ ਦੀ ਲੋੜ ਨਹੀਂ ਪਵੇਗੀ, ਸਗੋਂ ਘਰ ਬੈਠੇ ਹੀ ਸਾਰੇ ਕੰਮ ਬਿਨਾਂ ਕਿਸੇ ਝੰਜਟ ਦੇ ਹੋ ਜਾਇਆ ਕਰਨਗੇ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ ਦੇ ਮਾਲੀਏ ਵਿਚ ਰਿਕਾਰਡ ਵਾਧਾ, ਆਬਕਾਰੀ ਨੀਤੀਆਂ ਨੇ ਭਰ 'ਤਾ ਸਰਕਾਰ ਦਾ ਖਜ਼ਾਨਾ
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ 2022 ਵਿਚ ਕਾਰਜਭਾਰ ਸੰਭਾਲਣ ਤੋਂ ਬਾਅਦ ਲਾਗੂ ਕੀਤੀਆਂ ਆਬਕਾਰੀ ਨੀਤੀਆਂ ਦੀ ਸਫਲਤਾ ਨੂੰ ਸੂਬੇ ਦੇ ਆਬਕਾਰੀ ਮਾਲੀਏ ਵਿਚ ਸ਼ਾਨਦਾਰ ਮੀਲ ਪੱਥਰ ਦਾ ਸਿਹਰਾ ਦਿੰਦੇ ਹੋਏ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਸੂਬੇ ਦੇ ਆਬਕਾਰੀ ਮਾਲੀਏ ਵਿਚ ਪਿਛਲੇ ਤਿੰਨ ਸਾਲਾਂ ਵਿਚ ਬੇਮਿਸਾਲ ਵਾਧਾ ਹੋਇਆ ਹੈ ਜੋ ਕਿ ਸਾਲ 2021-2022 ਦੇ 6254 ਕਰੋੜ ਰੁਪਏ ਦੇ ਮੁਕਾਬਲੇ ₹10200 ਕਰੋੜ ਤੋਂ ਵੱਧ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਆਬਕਾਰੀ ਮਾਲੀਆ ਪੰਜ ਅੰਕਾਂ ਦੇ ਅੰਕੜੇ ਨੂੰ ਪਾਰ ਕਰੇਗਾ, ਅਤੇ ਇਸ ਦੇ ਵਿੱਤੀ ਸਾਲ 2024-25 ਲਈ ਮਿਥੇ ਗਏ 10145 ਕਰੋੜ ਰੁਪਏ ਦੇ ਟੀਚੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਮਾਲੀਏ ਵਿਚ ਰਿਕਾਰਡ ਵਾਧਾ, ਆਬਕਾਰੀ ਨੀਤੀਆਂ ਨੇ ਭਰ 'ਤਾ ਸਰਕਾਰ ਦਾ ਖਜ਼ਾਨਾ
2. ਹੱਦਬੰਦੀ ਨੂੰ ਲੈ ਕੇ ਤਾਮਿਲਨਾਡੂ 'ਚ ਹੋਈ ਵੱਡੀ ਬੈਠਕ, CM ਮਾਨ ਨੇ ਕਿਹਾ- ਭਾਜਪਾ ਘੱਟ ਕਰਨਾ ਚਾਹੁੰਦੀ ਹੈ ਸੀਟਾਂ
ਤਾਮਿਲਨਾਡੂ 'ਚ ਹੱਦਬੰਦੀ ਨੂੰ ਲੈ ਕੇ ਵੱਡੀ ਬੈਠਕ ਹੋਈ। ਇਸ ਬੈਠਕ 'ਚ ਵਿਰੋਧੀ ਧਿਰ ਨੇ ਤਾਕਤ ਦਿਖਾਈ। ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਦੇ ਪ੍ਰਧਾਨ ਐੱਮ.ਕੇ. ਸਟਾਲਿਨ ਦੀ ਪ੍ਰਧਾਨਗੀ 'ਚ ਇਹ ਬੈਠਕ ਹੋਈ। ਹੱਦਬੰਦੀ 'ਤੇ ਸੰਯੁਕਤ ਕਾਰਵਾਈ ਕਮੇਟੀ (ਜੇਏਸੀ) ਦੀ ਇਹ ਪਹਿਲੀ ਬੈਠਕ ਸੀ। ਹੁਣ ਅਗਲੀ ਬੈਠਕ ਲਈ ਹੈਦਰਾਬਾਦ ਨੂੰ ਚੁਣਿਆ ਗਿਆ ਹੈ। ਇਸ ਬੈਠਕ 'ਚ ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ, ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਰਨਾਟਕ ਦੇ ਉੱਪ ਮੁੱਖ ਮੰਤਰੀ ਡੀ.ਕੇ. ਸ਼ਿਵ ਕੁਮਾਰ ਨੇ ਹਿੱਸਾ ਹੈ। ਓਡੀਸ਼ਾ ਦਾ ਵਿਰੋਧੀ ਪਾਰਟੀ ਬੀਜੂ ਜਨਤਾ ਦਲ ਅਤੇ ਆਂਧਰਾ ਪ੍ਰਦੇਸ਼ ਦੇ ਵਿਰੋਧੀ ਦਲ ਵਾਈ.ਐੱਸ.ਆਰ. ਕਾਂਗਰਸ ਵਲੋਂ ਵੀ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹੱਦਬੰਦੀ ਨੂੰ ਲੈ ਕੇ ਤਾਮਿਲਨਾਡੂ 'ਚ ਹੋਈ ਵੱਡੀ ਬੈਠਕ, CM ਮਾਨ ਨੇ ਕਿਹਾ- ਭਾਜਪਾ ਘੱਟ ਕਰਨਾ ਚਾਹੁੰਦੀ ਹੈ ਸੀਟਾਂ
3. ਕਰਨਲ ਬਾਠ ਦੀ ਪਤਨੀ ਦੇ ਇਲਜ਼ਾਮਾਂ ਮਗਰੋਂ ਕੈਮਰੇ ਸਾਹਮਣੇ ਆਏ SSP ਨਾਨਕ ਸਿੰਘ, ਕੀਤੇ ਵੱਡੇ ਖ਼ੁਲਾਸੇ
ਪਟਿਆਲਾ ਵਿਖੇ ਪੁਲਸ ਮੁਲਾਜ਼ਮਾਂ ਵੱਲੋਂ ਕਰਨਲ ਬਾਠ ਦੀ ਕੀਤੀ ਗਈ ਕੁੱਟਮਾਰ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਜਿਸ ਦੇ ਚੱਲਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਸਮਰਥਨ ਵਿਚ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਦੇ ਬਾਹਰ ਵੱਡੀ ਗਿਣਤੀ ਵਿਚ ਸਾਬਕਾ ਫ਼ੌਜੀ ਅਤੇ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਵਿਚ ਕਿਸਾਨ ਯੂਨੀਅਨ ਦੇ ਆਗੂ ਅਤੇ ਹੋਰ ਜਥੇਬੰਦੀਆਂ ਸ਼ਾਮਲ ਹਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਕਰਨਲ ਬਾਠ ਦੀ ਪਤਨੀ ਦੇ ਇਲਜ਼ਾਮਾਂ ਮਗਰੋਂ ਕੈਮਰੇ ਸਾਹਮਣੇ ਆਏ SSP ਨਾਨਕ ਸਿੰਘ, ਕੀਤੇ ਵੱਡੇ ਖ਼ੁਲਾਸੇ
4. ED ਦੀ ਵੱਡੀ ਕਾਰਵਾਈ, ਜਲੰਧਰ 'ਚ ਸਾਬਕਾ ਡਿਪਟੀ ਪੋਸਟਮਾਸਟਰ ਦੀ ਜਾਇਦਾਦ ਜ਼ਬਤ
ਜਲੰਧਰ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਡਿਪਟੀ ਪੋਸਟਮਾਸਟਰ (ਦਖਣੀ ਗੇਟ ਨਕੋਦਰ ਸਬ ਆਫਿਸ) ਸੰਜੀਵ ਕੁਮਾਰ ਦੀ 42 ਲੱਖ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕੀਤੀ ਹੈ। ਇਸ ਦੀ ਜਾਣਕਾਰੀ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਐਕਸ (ਟਵਿੱਟਰ) ਜ਼ਰੀਏ ਸਾਂਝੀ ਕੀਤੀ ਗਈ ਹੈ। ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਜਾਣਕਾਰੀ ਦਿੰਦੇ ਦੱਸਿਆ ਕਿ ਸੰਜੀਵ ਕੁਮਾਰ ਵਿਰੁੱਧ ਵਿੱਤੀ ਧੋਖਾਧੜੀ ਦੇ ਇਕ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ। ਇਹ ਕਾਰਵਾਈ ਸੰਜੀਵ ਵਿਰੁੱਧ ਪੀ. ਐੱਮ. ਐੱਲ. ਏ. 002 ਦੇ ਤਹਿਤ ਕੀਤੀ ਗਈ ਸੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ED ਦੀ ਵੱਡੀ ਕਾਰਵਾਈ, ਜਲੰਧਰ 'ਚ ਸਾਬਕਾ ਡਿਪਟੀ ਪੋਸਟਮਾਸਟਰ ਦੀ ਜਾਇਦਾਦ ਜ਼ਬਤ
5. ਪੰਜਾਬ 'ਚ ਜ਼ਮੀਨਾਂ ਦੀਆਂ ਰਜਿਸਟਰੀਆਂ ਨਾਲ ਜੁੜੀ ਅਹਿਮ ਖ਼ਬਰ! ਵੱਡਾ ਕਦਮ ਚੁੱਕਣ ਜਾ ਰਹੀ ਮਾਨ ਸਰਕਾਰ
ਪੰਜਾਬ ਦੇ ਲੋਕਾਂ ਨੂੰ ਹੁਣ ਜ਼ਮੀਨਾਂ ਦੀਆਂ ਰਜਿਸਟਰੀਆਂ ਜਾਂ ਹੋਰ ਕੰਮ ਕਰਵਾਉਣ ਲਈ ਤਹਿਸੀਲਾਂ ਵਿਚ ਧੱਕੇ ਖਾਉਣ ਦੀ ਲੋੜ ਨਹੀਂ ਪਵੇਗੀ, ਸਗੋਂ ਘਰ ਬੈਠੇ ਹੀ ਸਾਰੇ ਕੰਮ ਬਿਨਾਂ ਕਿਸੇ ਝੰਜਟ ਦੇ ਹੋ ਜਾਇਆ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਛੇਤੀ ਹੀ 'ਸਾਈਬਰ ਤਹਿਸੀਲ' ਦੀ ਸ਼ੁਰੂਆਤ ਕਰਨ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ ਜ਼ਮੀਨਾਂ ਦੀਆਂ ਰਜਿਸਟਰੀਆਂ ਨਾਲ ਜੁੜੀ ਅਹਿਮ ਖ਼ਬਰ! ਵੱਡਾ ਕਦਮ ਚੁੱਕਣ ਜਾ ਰਹੀ ਮਾਨ ਸਰਕਾਰ
6. ਹਿਮਾਚਲ 'ਚ ਪੰਜਾਬੀ ਮੁੰਡਿਆਂ ਨੇ ਢਾਬਾ ਮਾਲਕ ਨੂੰ ਮਾਰੀ ਗੋਲੀ
ਹਿਮਾਚਲ ਪ੍ਰਦੇਸ਼ 'ਚ ਮੰਡੀ ਜ਼ਿਲ੍ਹੇ ਦੇ ਪੁਲਘਰਾਟ 'ਚ ਸ਼ੁੱਕਰਵਾਰ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਢਾਬਾ ਮਾਲਕ ਨਾਲ ਹੋਈ ਬਹਿਸ ਦੌਰਾਨ ਉਸ 'ਤੇ ਗੋਲੀ ਚਲਾ ਦਿੱਤੀ ਅਤੇ ਫਰਾਰ ਹੋ ਗਏ। ਮੰਡੀ ਪੁਲਸ ਸੁਪਰਡੈਂਟ ਸਾਕਸ਼ੀ ਵਰਮਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਢਾਬਾ ਮਾਲਕ 'ਤੇ ਗੋਲੀ ਚਲਾਉਣ ਵਾਲੇ ਪੰਜਾਬ ਦੇ ਸੈਲਾਨੀ ਸਨ। ਢਾਬਾ ਸੰਚਾਲਕ ਪ੍ਰਦੀਪ ਗੁਲੇਰੀਆ (55) ਨੂੰ ਨੇਰਚੌਕ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹਿਮਾਚਲ 'ਚ ਪੰਜਾਬੀ ਮੁੰਡਿਆਂ ਨੇ ਢਾਬਾ ਮਾਲਕ ਨੂੰ ਮਾਰੀ ਗੋਲੀ
7. ਪੁਲਾੜ ਯਾਤਰੀਆਂ ਲਈ Trump ਦਾ ਅਹਿਮ ਐਲਾਨ, ਆਪਣੀ ਜੇਬ 'ਚੋਂ ਕਰਨਗੇ ਓਵਰਟਾਈਮ ਦਾ ਭੁਗਤਾਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਪਸ ਆਏ ਪੁਲਾੜ ਯਾਤਰੀਆਂ ਲਈ ਅਹਿਮ ਐਲਾਨ ਕੀਤਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪੁਲਾੜ ਯਾਤਰੀਆਂ ਬੈਰੀ "ਬੁੱਚ" ਵਿਲਮੋਰ ਅਤੇ ਸੁਨੀਤਾ "ਸੁਨੀ" ਵਿਲੀਅਮਜ਼ ਲਈ ਓਵਰਟਾਈਮ ਦਾ ਭੁਗਤਾਨ ਆਪਣੀ ਜੇਬ ਤੋਂ ਕਰਨਗੇ, ਜੋ ਇਸ ਹਫ਼ਤੇ ਪੁਲਾੜ ਵਿੱਚ ਨੌਂ ਮਹੀਨੇ ਬਿਤਾਉਣ ਤੋਂ ਬਾਅਦ ਧਰਤੀ 'ਤੇ ਵਾਪਸ ਆਏ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੁਲਾੜ ਯਾਤਰੀਆਂ ਲਈ Trump ਦਾ ਅਹਿਮ ਐਲਾਨ, ਆਪਣੀ ਜੇਬ 'ਚੋਂ ਕਰਨਗੇ ਓਵਰਟਾਈਮ ਦਾ ਭੁਗਤਾਨ
8. ਖ਼ੁਸ਼ਖ਼ਬਰੀ! DA 'ਚ 3% ਵਾਧੇ ਦਾ ਐਲਾਨ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਇਸ ਦਾ ਲਾਭ
ਕੇਂਦਰੀ ਕਰਮਚਾਰੀ ਮਹਿੰਗਾਈ ਭੱਤੇ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਇਸ ਸਾਲ ਅਪ੍ਰੈਲ ਤੋਂ ਕਰਮਚਾਰੀਆਂ ਲਈ ਮਹਿੰਗਾਈ ਭੱਤੇ (DA) 'ਚ ਤਿੰਨ ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ ਹੈ। ਇਸ ਤਿੰਨ ਫੀਸਦੀ ਵਾਧੇ ਨਾਲ ਤ੍ਰਿਪੁਰਾ ਦੇ ਸਰਕਾਰੀ ਕਰਮਚਾਰੀਆਂ ਨੂੰ 33 ਫੀਸਦੀ ਡੀਏ ਮਿਲੇਗਾ। ਇਸ ਫ਼ੈਸਲੇ ਤੋਂ ਬਾਅਦ ਕਰਮਚਾਰੀਆਂ ਦਾ ਡੀਏ 30 ਫੀਸਦੀ ਤੋਂ ਵਧ ਕੇ 33 ਫੀਸਦੀ ਹੋ ਜਾਵੇਗਾ। ਇਸ ਤੋਂ ਪਹਿਲਾਂ ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਝਾਰਖੰਡ ਵਰਗੇ ਰਾਜਾਂ ਨੇ ਵੀ ਆਪਣੇ ਸਰਕਾਰੀ ਕਰਮਚਾਰੀਆਂ ਦੇ ਭੱਤੇ ਵਧਾਉਣ ਦਾ ਐਲਾਨ ਕੀਤਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਖ਼ੁਸ਼ਖ਼ਬਰੀ! DA 'ਚ 3% ਵਾਧੇ ਦਾ ਐਲਾਨ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਇਸ ਦਾ ਲਾਭ
9. KKR vs RCB ਮੁਕਾਬਲਾ ਅੱਜ, ਇਹ ਹਨ ਦੋਵੇਂ ਟੀਮਾਂ ਦੇ ਕੀ-ਪਲੇਅਰਸ, ਮਚਾਉਣਗੇ 101 ਫੀਸਦੀ ਧਮਾਲ
ਆਈਪੀਐਲ 2025 ਸੀਜ਼ਨ ਦਾ ਪਹਿਲਾ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਵਿਚਕਾਰ ਈਡਨ ਗਾਰਡਨ, ਕੋਲਕਾਤਾ ਵਿਖੇ ਖੇਡਿਆ ਜਾਵੇਗਾ। ਇਸ ਉੱਚ-ਦਾਅ ਵਾਲੇ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਕੇਕੇਆਰ ਦਾ ਸਾਹਮਣਾ ਆਰਸੀਬੀ ਦੀ ਇੱਕ ਟੀਮ ਨਾਲ ਹੋਵੇਗਾ ਜੋ ਅਜੇ ਵੀ ਆਪਣੇ ਪਹਿਲੇ ਆਈਪੀਐਲ ਖਿਤਾਬ ਦੀ ਭਾਲ ਵਿੱਚ ਹੈ। ਆਓ ਜਾਣਦੇ ਹਾਂ ਪਹਿਲੇ ਮੈਚ ਵਿੱਚ ਦੋਵਾਂ ਟੀਮਾਂ ਦੇ ਮੁੱਖ ਖਿਡਾਰੀ ਕੌਣ ਹੋਣ ਜਾ ਰਹੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- KKR vs RCB ਮੁਕਾਬਲਾ ਅੱਜ, ਇਹ ਹਨ ਦੋਵੇਂ ਟੀਮਾਂ ਦੇ ਕੀ-ਪਲੇਅਰਸ, ਮਚਾਉਣਗੇ 101 ਫੀਸਦੀ ਧਮਾਲ
10. ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਜੈਕ ਲਿਲੀ, ਇੱਕ ਮਸ਼ਹੂਰ ਸਟੰਟ ਕਲਾਕਾਰ ਅਤੇ ਅਦਾਕਾਰ, ਜਿਨ੍ਹਾਂ ਨੇ 'ਲਿਟਲ ਹਾਊਸ ਔਨ ਦਿ ਪ੍ਰੇਰੀ', 'ਬਲੇਜ਼ਿੰਗ ਸੈਡਲਜ਼' ਅਤੇ 'ਬੋਨਾਨਜ਼ਾ' ਸਮੇਤ ਕਈ ਮਸ਼ਹੂਰ ਫਿਲਮਾਂ ਅਤੇ ਟੀਵੀ ਸ਼ੋਅ ਵਿੱਚ ਕੰਮ ਕੀਤਾ, ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਲਿਲੀ ਦੀ ਪੋਤੀ, ਸਵਾਨਾਹ ਲਿਲੀ ਨੇ ਵੁੱਡਲੈਂਡ ਹਿਲਜ਼ ਵਿਚ ਮੋਸ਼ਨ ਪਿਕਚਰ ਐਂਡ ਟੈਲੀਵਿਜ਼ਨ ਕੰਟਰੀ ਹਾਊਸ ਐਂਡ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ, ਜਿੱਥੇ ਉਹ ਅਲਜ਼ਾਈਮਰ ਬਿਮਾਰੀ ਨਾਲ ਜੂਝ ਰਹੇ ਸਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ