ਪੰਚਾਇਤੀ ਜ਼ਮੀਨ ਦੀ ਬੋਲੀ ਸਬੰਧੀ 5 ਲੱਖ ਦਾ ਕੀਤਾ ਗਬਨ, ਔਰਤ ਸਣੇ ਸਰਪੰਚ ਤੇ ਪੰਚਾਇਤ ਸਕੱਤਰ ਨਾਮਜ਼ਦ

Sunday, Feb 18, 2024 - 11:02 AM (IST)

ਤਰਨਤਾਰਨ (ਰਮਨ)-ਪੰਚਾਇਤੀ ਜ਼ਮੀਨ ਦੀ ਦੋ ਪਿੰਡਾਂ ਬੋਲੀ ਦੌਰਾਨ ਪ੍ਰਾਪਤ ਹੋਈ ਰਕਮ ਨੂੰ ਬੈਂਕ ਖਾਤੇ 'ਚ ਜਮ੍ਹਾ ਕਰਵਾਉਣ ਦੀ ਬਜਾਏ ਗਬਨ ਕਰਨ ਦੇ ਇਲਜ਼ਾਮ ਹੇਠ ਔਰਤ ਸਮੇਤ 2 ਸਰਪੰਚਾਂ ਅਤੇ ਪੰਚਾਇਤ ਸਕੱਤਰ ਖ਼ਿਲਾਫ਼ ਥਾਣਾ ਸਦਰ ਪੱਟੀ ਦੀ ਪੁਲਸ ਨੇ ਪਰਚਾ ਦਰਜ ਕਰਦੇ ਹੋਏ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ੰਭੂ ਤੋਂ ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਦੇਖ ਧਾਹਾਂ ਮਾਰ ਰੋਇਆ ਪਰਿਵਾਰ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਮਾਨ ਅਤੇ ਜੰਡ ਦੀ ਪੰਚਾਇਤੀ ਜ਼ਮੀਨ ਨੂੰ ਠੇਕੇ 'ਤੇ ਦੇਣ ਲਈ ਬੋਲੀ ਕਰਵਾਈ ਗਈ ਸੀ, ਇਨ੍ਹਾਂ ਦੋਵਾਂ ਪਿੰਡਾਂ ਦੀ ਬੋਲੀ ਉਸ ਵੇਲੇ ਦੇ ਪੰਚਾਇਤ ਸਕੱਤਰ ਲਖਬੀਰ ਸਿੰਘ ਦੀ ਮੌਜੂਦਗੀ ਵਿੱਚ ਕਰਵਾਈ ਗਈ, ਜਿਸ ਦੌਰਾਨ ਕੁੱਲ 4 ਲੱਖ 95000 ਰੁਪਏ ਦੀ ਰਾਸ਼ੀ ਪ੍ਰਾਪਤ ਹੋਣ ਤੋਂ ਬਾਅਦ ਇਸ ਨੂੰ ਪੰਚਾਇਤੀ ਬੈਂਕ ਖਾਤੇ 'ਚ ਜਮ੍ਹਾ ਕਰਵਾਉਣਾ ਬਣਦਾ ਸੀ ਪਰ ਪਿੰਡ ਮਾਨ ਦੀ ਸਰਪੰਚ ਸੁਖਵਿੰਦਰ ਕੌਰ ਅਤੇ ਪਿੰਡ ਜੰਡ ਦੇ ਸਰਪੰਚ ਅਵਤਾਰ ਸਿੰਘ ਵੱਲੋਂ ਇਹ ਰਾਸ਼ੀ ਬੈਂਕ ਵਿੱਚ ਜਮ੍ਹਾ ਨਹੀਂ ਕਰਵਾਈ ਗਈ। 

ਇਹ ਵੀ ਪੜ੍ਹੋ :  ਸ਼ੰਭੂ ਬਾਰਡਰ ਤੋਂ ਦੁਖਦਾਈ ਖ਼ਬਰ, ਕਿਸਾਨ ਗਿਆਨ ਸਿੰਘ ਦੀ ਮੌਤ

ਇਸ ਕੀਤੇ ਗਏ ਗਬਨ ਦੀ ਭਣਕ ਲੱਗਣ ਤੋਂ ਬਾਅਦ ਮਾਮਲੇ ਦੀ ਜਾਂਚ ਕਰਵਾਉਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵਲਟੋਹਾ  ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ। ਜਿਸ ਦੀ ਜਾਂਚ ਹੋਣ ਉਪਰੰਤ ਡੀ.ਏ ਲੀਗਲ ਗੁਰਪ੍ਰੀਤ ਸਿੰਘ ਰਾਣਾ ਦੀ ਮਨਜ਼ੂਰੀ ਮਿਲਣ ਅਤੇ ਜ਼ਿਲ੍ਹੇ ਦੇ ਐੱਸਐੱਸਪੀ ਅਸ਼ਵਨੀ ਕਪੂਰ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਥਾਣਾ ਸਦਰ ਪੱਟੀ ਦੀ ਪੁਲਸ ਨੇ ਪਿੰਡ ਜੰਡ ਦੇ ਸਰਪੰਚ ਅਵਤਾਰ ਸਿੰਘ, ਪਿੰਡ ਮਾਨ ਦੇ ਸਰਪੰਚ ਸੁਖਵਿੰਦਰ ਕੌਰ ਅਤੇ ਪੰਚਾਇਤ ਸਕੱਤਰ ਲਖਵੀਰ ਸਿੰਘ ਖਿਲਾਫ਼ ਧਾਰਾ 409, 120-ਬੀ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਦੇ ਹੋਏ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਲੋਕਾਂ ਦਾ ਧਿਆਨ ਖਿੱਚਦੀ ਹੈ ਇਹ ਕੋਠੀ, ਕੰਮ ਨਾਲ ਇੰਨਾ ਪਿਆਰ ਕਿ ਘਰ ਦੀ ਛੱਤ 'ਤੇ ਬਣਾ ਦਿੱਤੀ PRTC ਦੀ ਬੱਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News