ਘਰ ਦੇ ਬਾਹਰ ਖੇਡ ਰਹੀ ਮਾਸੂਮ ਬੱਚੀ ਨੂੰ ਕਾਰ ਨੇ ਕੁਚਲਿਆ, ਮੌਤ
Thursday, Feb 06, 2020 - 07:53 PM (IST)

ਅੰਮ੍ਰਿਤਸਰ, (ਅਰੁਣ)— ਨਿਊ ਮਾਡਲ ਟਾਊਨ ਖੰਡਵਾਲਾ ਛੇਹਰਟਾ ਸਥਿਤ ਘਰ ਦੇ ਬਾਹਰ ਖੇਡ ਰਹੀ ਇਕ 3 ਸਾਲਾ ਬੱਚੀ ਨੂੰ ਤੇਜ਼ ਰਫਤਾਰ ਇਨੋਵਾ ਕਾਰ ਦੇ ਚਾਲਕ ਵੱਲੋਂ ਬੁਰੀ ਤਰ੍ਹਾਂ ਕੁਚਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਉਪਰੰਤ ਮਾਸੂਮ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ 3 ਸਾਲਾ ਪੋਤਰੀ ਮੁਸਕਾਨ ਜੋ ਗਲੀ 'ਚ ਖੇਡ ਰਹੀ ਸੀ ਤੇ ਉਹ ਵੀ ਘਰ ਦੇ ਬਾਹਰ ਹੀ ਖੜਾ ਸੀ। ਇਕ ਤੇਜ਼ ਰਫਤਾਰ ਇਨੋਵਾ ਕਾਰ ਦੇ ਚਾਲਕ ਅਮ੍ਰਿਤਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨਿਊ ਮਾਡਲ ਟਾਊਨ ਛੇਹਰਟਾ ਵੱਲੋਂ ਲਾਪਰਵਾਹੀ ਨਾਲ ਬੱਚੀ ਨੂੰ ਲਪੇਟ 'ਚ ਲੈ ਲਿਆ। ਹਸਪਤਾਲ ਲੈ ਕੇ ਜਾਣ 'ਤੇ ਮਾਸੂਮ ਬੱਚੀ ਦੀ ਮੌਤ ਹੋ ਗਈ। ਮੌਕੇ 'ਤੋਂ ਦੌੜੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।