ਮੰਤਰੀ ਭੁੱਲਰ ਨੇ ਆਪਣੀ ਕਿਰਤ ਕਮਾਈ ''ਚੋਂ ਹੜ੍ਹ ਪੀੜਤ ਕਿਸਾਨਾਂ ਦੇ ਪਸ਼ੂਆਂ ਲਈ 3 ਟਰਾਲੇ ਚੋਕਰ ਅਤੇ ਫੀਡ ਵੰਡੀ
Tuesday, Sep 05, 2023 - 10:45 AM (IST)
ਹਰੀਕੇ ਪੱਤਣ (ਜ.ਬ)- ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਪੰਜਾਬ ਵਾਸੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਥੇ ਹੜ੍ਹਾਂ ਕਾਰਨ ਵਿਧਾਨ ਸਭਾ ਹਲਕਾ ਪੱਟੀ ਦੇ ਕਸਬਾ ਹਰੀਕੇ ਮੁਠਿਆ ਧੁੱਸੀ ਬੰਨ੍ਹ ਜੋ ਕੀ ਪਿੰਡ ਘੜੁੰਮ ਸਭਰਾ ਦੇ ਨਜਦੀਕ ਤੋਂ ਟੁੱਟ ਗਿਆ ਤੇ ਜਿਸ ਨਾਲ ਕਈ ਪਿੰਡ ਇਸ ਹਡ਼੍ਹ ਦੀ ਲਪੇਟ ਵਿਚ ਆ ਗਏ, ਅੱਜ ਪੀਡ਼ਤ ਕਿਸਾਨਾਂ ਦੇ ਪਸੂਆਂ ਦੇ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋ ਆਪਣੀਂ ਨੇਕ ਕਮਾਈ ਦੇ ਵਿਚੋਂ ਤਿੰਨ ਟਰਾਲੇ ਚੋਕਰ ਅਤੇ ਫੀਡ ਦੀ ਵੰਡ ਕੀਤੀ ਗਈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ
ਇਸ ਮੌਕੇ ਮੰਤਰੀ ਭੁੱਲਰ ਨੇ ਜਿੱਥੇ ਸਿਆਸੀ ਪਾਰਟੀਆ ਦੇ ਆਗੂਆ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ, ਉੱਥੇ ਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਖੁਦ ਇਕ ਕਿਸਾਨ ਹਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਿਸਾਨਾਂ ਦੀ ਫ਼ਸਲ ਦੇ ਹੋਏ ਨੁਕਸਾਨ ਨੂੰ ਸਮਝ ਸਕਦੇ ਹਨ ਅਤੇ ਉਨ੍ਹਾਂ ਕਿਸਾਨਾਂ ਦੀ ਮਦਦ ਕਰਨ ਲਈ ਹੀ ਆਪਣੇ ਖਰਚੇ 'ਤੇ 7 ਟਰਾਲੇ ਫੀਡ ਤੇ ਚੋਕਰ ਵੰਡਿਆ ਗਿਆ।
ਇਹ ਵੀ ਪੜ੍ਹੋ- ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ
ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਪੱਟੀ ਹਲਕੇ ਦੇ 30/35 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ ਤੇ ਹੜ੍ਹ ਵਿਚ ਘਿਰੇ ਘਰਾਂ ਵਿੱਚੋ ਪਰਿਵਾਰਾਂ ਅਤੇ ਪਸ਼ੂਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਸੀ। ਇਸ ਮੌਕੇ ਚੈਅਰਮੈਨ ਦਿਲਬਾਗ ਸਿੰਘ, ਚੇਅਰਮੈਨ ਸੁਖਰਾਜ ਸਿੰਘ, ਗੁਰਬਿੰਦਰ ਸਿੰਘ ਕਾਲੇਕੇ, ਸੋਨੂੰ ਭੁੱਲਰ ਕਿਰਤੋਵਾਲ, ਸਿੰਕਦਰ ਸਿੰਘ ਚੀਮਾ ਆਦਿ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8