ਕੋਲਕਾਤਾ ਤੋਂ ਆਏ ਨੌਜਵਾਨਾਂ ਨੂੰ ਈ-ਰਿਕਸ਼ਾ ''ਚ ਬਿਠਾ ਕੇ ਲੁੱਟਿਆ, ਵਾਰਦਾਤ ''ਚ ਵਰਤਿਆ ਈ-ਰਿਕਸ਼ਾ ਬਰਾਮਦ
Thursday, Dec 28, 2023 - 07:45 PM (IST)
ਅੰਮ੍ਰਿਤਸਰ- ਬੀਤੀ ਦੇਰ ਰਾਤ ਕੋਲਕਾਤਾ ਤੋਂ ਅੰਮ੍ਰਿਤਸਰ ਆਏ 3 ਨੌਜਵਾਨਾਂ ਵੱਲੋਂ ਰੇਲਵੇ ਸਟੇਸ਼ਨ 'ਤੇ ਉਤਰ ਕੇ ਇਕ ਈ-ਰਿਕਸ਼ਾ ਬੁਕ ਕੀਤਾ ਗਿਆ। ਉਨ੍ਹਾਂ ਦਰਬਾਰ ਸਾਹਿਬ ਜਾਣ ਲਈ ਇਹ ਰਿਕਸ਼ਾ ਬੁੱਕ ਕੀਤਾ। ਪਰ ਜਦੋਂ ਰਿਕਸ਼ਾ ਇਕ ਸੁੰਨਸਾਨ ਇਲਾਕੇ 'ਚ ਪਹੁੰਚਿਆ ਤਾਂ ਰਿਕਸ਼ਾ 'ਚ ਬੈਠੇ ਨੌਜਵਾਨਾਂ ਨੇ ਕੋਲਕਾਤਾ ਤੋਂ ਆਏ ਨੌਜਵਾਨਾਂ ਨੂੰ ਲੁੱਟ ਲਿਆ।
ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਇਸ ਮਾਮਲੇ ਬਾਰੇ ਈ-ਰਿਕਸ਼ਾ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਰਿਕਸ਼ਾ 350 ਰੁਪਏ ਰੋਜ਼ਾਨਾ ਦੇ ਕਿਰਾਏ 'ਤੇ ਇਕ ਵਿਅਕਤੀ ਨੂੰ ਚਲਾਉਣ ਲਈ ਦਿੱਤਾ ਸੀ, ਜੋ ਕਿ ਖ਼ੁਦ ਇਸ ਵਾਰਦਾਤ 'ਚ ਸ਼ਾਮਲ ਨਹੀਂ ਹੈ, ਪਰ ਉਹ ਜਿਸ ਘਰ 'ਚ ਰਹਿੰਦਾ ਹੈ, ਉਸ ਘਰ ਦੇ ਮੈਂਬਰ ਇਸ ਵਾਰਦਾਤ 'ਚ ਸ਼ਾਮਲ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ
ਇਸ ਵਾਰਦਾਤ ਤੋਂ ਬਾਅਦ ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਵਾਰਦਾਤ 'ਚ ਵਰਤਿਆ ਗਿਆ ਈ-ਰਿਕਸ਼ਾ ਵੀ ਬਰਾਮਦ ਕਰ ਲਿਆ ਹੈ, ਜਦਕਿ ਲੁਟੇਰੇ ਹਾਲੇ ਫਰਾਰ ਚੱਲ ਰਹੇ ਹਨ। ਥਾਣਾ ਬੀ-ਡਿਵੀਜ਼ਨ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਲੁੱਟ 'ਚ ਵਰਤਿਆ ਗਿਆ ਈ-ਰਿਕਸ਼ਾ ਬਰਾਮਦ ਕਰ ਲਿਆ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8