ਵਿਆਹ ਦਾ ਵਾਅਦਾ ਕਰਕੇ ਬਲਾਤਕਾਰ ਕਰਨ ਵਾਲੇ ਦੋਸ਼ੀ ਦੇ ਵਿਰੁੱਧ ਕੇਸ ਦਰਜ

Saturday, Sep 15, 2018 - 01:59 PM (IST)

ਵਿਆਹ ਦਾ ਵਾਅਦਾ ਕਰਕੇ ਬਲਾਤਕਾਰ ਕਰਨ ਵਾਲੇ ਦੋਸ਼ੀ ਦੇ ਵਿਰੁੱਧ ਕੇਸ ਦਰਜ

ਗੁਰਦਾਸਪੁਰ (ਵਿਨੋਦ)—ਇਕ ਲੜਕੀ ਨਾਲ ਵਿਆਹ ਦਾ ਵਾਅਦਾ ਕਰਕੇ ਬਲਾਤਕਾਰ ਕਰਨ ਵਾਲੇ ਦੋਸ਼ੀ ਦੇ ਵਿਰੁੱਧ ਕਲਾਨੌਰ ਪੁਲਸ ਨੇ ਧਾਰਾ 376 ਅਧੀਨ ਕੇਸ ਤਾਂ ਦਰਜ ਕਰ ਲਿਆ ਹੈ ਪਰ ਦੋਸ਼ੀ ਫਰਾਰ ਹੋ ਗਿਆ ਹੈ। ਕਲਾਨੌਰ ਪੁਲਸ ਸਟੇਸ਼ਨ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਕਲਾਨੌਰ ਕਸਬੇ ਦੀ ਇਕ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਰਿਵਾਰ ਲਗਭਗ ਤਿੰਨ ਸਾਲਾਂ ਤੋਂ ਕਲਾਨੌਰ 'ਚ ਇਕ ਕਿਰਾਏ ਦੇ ਮਕਾਨ 'ਚ ਆ ਕੇ ਰਹਿਣ ਲੱਗਾ ਅਤੇ ਸਾਲ 2016 'ਚ ਉਸ ਦੀ ਪਛਾਣ ਕਲਾਨੌਰ ਨਿਵਾਸੀ ਪੰਕਜ ਕੁਮਾਰ ਪੁੱਤਰ ਕੁਲਵੰਤ ਰਾਏ ਮੁਹੱਲਾ ਢੱਕੀ ਕਲਾਨੌਰ ਦੇ ਨਾਲ ਹੋਈ ਸੀ ਅਤੇ ਦੋਵਾ 'ਚ ਪ੍ਰੇਮ ਸਬੰਧ ਬਣਨ ਤੇ ਦੋਸ਼ੀ ਉਸ ਨਾਲ ਲਗਾਤਾਰ ਬਲਾਤਕਾਰ ਕਰਦਾ ਰਿਹਾ। ਲੜਕੀ ਦੇ ਅਨੁਸਾਰ ਉਸ ਦੇ ਪ੍ਰੇਮ ਸਬੰਧਾਂ ਦਾ ਦੋਵਾਂ ਪਰਿਵਾਰਾਂ ਨੂੰ ਪਤਾ ਸੀ ਪਰ ਹੁਣ ਦੋਸ਼ੀ ਨੇ ਉਸ ਦੀ ਥਾਂ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ ਹੈ ਅਤੇ ਉਸ ਨੂੰ ਧੋਖਾ ਦਿੱਤਾ। ਪੁਲਸ ਦੇ ਅਨੁਸਾਰ ਦੋਸ਼ੀ ਦੇ ਵਿਰੁੱਧ ਧਾਰਾ 376 ਅਧੀਨ ਕੇਸ ਦਰਜ ਕਰਕੇ ਪੀੜਤ ਦਾ ਮੈਡੀਕਲ ਕਰਵਾ ਕੇ ਦੋਸ਼ੀ ਦੀ ਤਾਲਾਸ਼ ਕੀਤੀ ਜਾ ਰਹੀ ਹੈ। 


Related News