ਮੰਡੀਆਂ ’ਚ ਬਾਰਦਾਨੇ ਦੀ ਘਾਟ ਅਤੇ ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਵਧਾਈ ਚਿੰਤਾ

04/22/2021 2:50:47 PM

ਗੁਰੂ ਕਾ ਬਾਗ (ਰਾਕੇਸ਼ ਭੱਟੀ) - ਅੱਜ ਸਵੇਰ ਤੋਂ ਹੀ ਇਲਾਕੇ ਅੰਦਰ ਮੀਂਹ ਪੈ ਰਿਹਾ ਹੈ, ਜਿਸ ਨੇ ਕਿਸਾਨਾਂ ਵਲੋਂ ਕੀਤੀ ਜਾ ਰਹੀ ਕਣਕ ਦੀ ਵਾਢੀ ਰੋਕ ਦਿੱਤੀ। ਵਾਢੀ ਰੁਕਣ ’ਤੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ ਅਤੇ ਕਣਕ ਦੀ ਵਾਢੀ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਮੀਂਹ ਪੈਣ ਨਾਲ ਜਿਥੇ ਇਕ ਪਾਸੇ ਕਿਸਾਨ ਕਾਫ਼ੀ ਪਰੇਸ਼ਾਨ ਵਿਖਾਈ ਦੇ ਰਹੇ ਹਨ, ਉਥੇ ਹੀ ਕਣਕ ਦੀ ਵਾਢੀ ਕਰਨ ਆਏ ਕੰਬਾਈਨਾਂ ਦੇ ਮਾਲਕ ਵੀ ਇਸ ਮੀਂਹ ਕਾਰਨ ਬਹੁਤ ਦੁਖੀ ਦਿਖਾਈ ਦਿੱਤੇ। 

ਪੜ੍ਹੋ ਇਹ ਵੀ ਖਬਰ - Big Breaking : ਪਾਕਿਸਤਾਨ ਤੋਂ ਆਏ 303 ਸਿੱਖ ਸ਼ਰਧਾਲੂਆਂ ’ਚੋਂ 100 ਕੋਰੋਨਾ ਪਾਜ਼ੇਟਿਵ (ਵੀਡੀਓ)

ਇਸ ਸਬੰਧ ’ਚ ਪੱਤਰਕਾਰ ਨੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਦੋਹਰੀ ਮਾਰ ਝੱਲ ਰਹੇ ਹਨ। ਇਕ ਪਾਸੇ ਤਾਂ ਮੰਡੀਆਂ ਵਿੱਚ ਬਾਰਦਾਨੇ ਇਸ ਦੀ ਘਾਟ ਕਾਰਨ ਕਣਕ ਮੰਡੀਆਂ ਵਿੱਚ ਰੁਲ ਰਹੀ ਹੈ ਅਤੇ ਦੂਜੇ ਪਾਸੇ ਕੁਦਰਤੀ ਕਰੋਪੀ ਕਿਸਾਨਾਂ ਉੱਪਰ ਪੈ ਰਹੀ ਹੈ। ਇਸੇ ਸਮੱਸਿਆ ਦੇ ਕਾਰਨ ਕਣਕ ਦੀ ਵਾਢੀ ਫਿਲਹਾਲ ਰੁੱਕ ਗਈ ਹੈ। ਆਸਮਾਨ ’ਚ ਅਜੇ ਵੀ ਕਾਲਾ ਬੱਦਲ ਵਿਖਾਈ ਦੇ ਰਿਹਾ ਹੈ, ਜਿਸ ਕਾਰਨ ਕਿਸਾਨ ਪਰੇਸ਼ਾਨੀ ਦੇ ਆਲਮ ’ਚ ਹਨ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ


rajwinder kaur

Content Editor

Related News