ਰੰਜਿਸ਼ ਤਹਿਤ ਮੈਨੇਜਰ ਦੀ ਕੁੱਟ-ਮਾਰ ਕਰਕੇ ਪੈਸੇ ਖੋਹੇ, 4 ਵਿਰੁੱਧ ਕੇਸ ਦਰਜ

Sunday, Oct 14, 2018 - 02:38 AM (IST)

ਰੰਜਿਸ਼ ਤਹਿਤ ਮੈਨੇਜਰ ਦੀ ਕੁੱਟ-ਮਾਰ ਕਰਕੇ ਪੈਸੇ ਖੋਹੇ, 4 ਵਿਰੁੱਧ ਕੇਸ ਦਰਜ

 ਝਬਾਲ,  (ਨਰਿੰਦਰ)-  ਥਾਣਾ ਝਬਾਲ ਦੀ ਪੁਲਸ ਨੇ ਸ਼ਗਨ ’ਤੇ ਗੋਲੀਆਂ ਨਾ ਚਲਾਉਣ ਦੀ ਇਜਾਜ਼ਤ ਦੇਣ ਦੀ ਰੰਜਿਸ਼ ਤਹਿਤ ਪੈਲੇਸ ਦੇ ਮੈਨੇਜਰ ਦੀ ਕੁੱਟ-ਮਾਰ ਕਰਕੇ ਪੈਸੇ ਖੋਹਣ ਵਾਲੇ 4 ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ  ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ
 ਕਿ ਪੰਜਵਡ਼੍ਹ ਨਜ਼ਦੀਕ ਸ਼ਾਹੀ ਫਾਰਮ ਵਿਚ ਪਿੰਡ ਬੁਰਜ ਦਾ ਸ਼ਗਨ ਦਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਪੈਲੇਸ ਦੇ ਮੈਨੇਜਰ ਮਨਜੋਤ ਸਿੰਘ ਨੇ ਮਾਣਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਪੈਲੇਸ ’ਚ ਸ਼ਗਨ ਮੌਕੇ ਗੋਲੀਆਂ ਚਲਾਉਣ ਦੀ ਸਬੰਧਤ ਪਾਰਟੀ ਨੂੰ ਨਾਂਹ ਕੀਤੀ। 
ਜਿਸ ਦੀ ਰੰਜਿਸ਼ ਰੱਖਦਿਆਂ ਸ਼ਗਨ ਵਿਚ ਆਏ 4 ਨੌਜਵਾਨ ਜਿਨ੍ਹਾਂ ਵਿੱਚ ਰਾਜਬੀਰ ਸਿੰਘ ਪੁੱਤਰ ਜੱਸਾ ਸਿੰਘ, ਗੁਰਲਾਲ ਸਿੰਘ ਪੁੱਤਰ ਸ਼ਵਿੰਦਰ ਸਿੰਘ, ਰਾਜਾ ਪੁੱਤਰ ਮੱਖਣ ਸਿੰਘ ਅਤੇ ਸਤਨਾਮ ਸਿੰਘ ਵਾਸੀ ਬੁਰਜ 195 ਨੇ ਪੈਲੇਸ ਦੇ ਮੈਨੇਜਰ ਮਨਜੋਤ ਸਿੰਘ ਨੂੰ ਘੇਰ ਕੇ ਉਸਦੀ ਕੁੱਟ-ਮਾਰ ਕਰਕੇ ਉਸਦੀ ਜੇਬ ’ਚੋਂ ਜਾਂਦੇ ਹੋਏ 20 ਹਜ਼ਾਰ ਰੁਪੈ ਕੱਢ ਕੇ ਲੈ ਗਏ। ਜਿਸ ’ਤੇ ਮੈਨੇਜਰ ਮਨਜੋਤ ਸਿੰਘ ਦੇ ਬਿਆਨਾਂ ’ਤੇ ਥਾਣਾ ਝਬਾਲ ਵਿਖੇ ਉਕਤ ਚਾਰਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News