ਸਵੀਮਿੰਗ ਪੂਲ ''ਚ ਪੈਰ ਫਿਸਲਣ ਨਾਲ ਨੌਜਵਾਨ ਦੀ ਮੌਤ

06/23/2019 8:33:38 PM

ਬਟਾਲਾ (ਬੇਰੀ)— ਸਥਾਨਕ ਮੁਹੱਲਾ ਪਹਾੜੀ ਗੇਟ 'ਚ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦ ਦੋ ਬੱਚਿਆਂ ਦੇ ਪਿਤਾ ਅਤੇ ਮਾਪਿਆਂ ਦੇ ਇਕਲੌਤੇ 32 ਸਾਲਾ ਨੌਜਵਾਨ ਦੀ ਸਵੀਮਿੰਗ ਪੂਲ ਵਿਚ ਫਿਸਲਣ ਨਾਲ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਗੁਰਸ਼ਰਨਦੀਪ ਉਰਫ਼ ਸੰਨੀ ਵਾਸੀ ਪਹਾੜੀ ਗੇਟ ਦੇ ਪਿਤਾ ਦਰਸ਼ਨ ਲਾਲ ਨੇ ਦੱਸਿਆ ਕਿ ਗੁਰਸ਼ਰਨਦੀਪ ਐਤਵਾਰ ਸ਼ਾਮ ਵੇਲੇ ਬਾਹਰ ਘੁੰਮਣ-ਫਿਰਨ ਲਈ ਗਿਆ ਸੀ ਪਰ ਉਹ ਆਪਣੇ ਦੋਸਤਾਂ ਨਾਲ ਅੰਮ੍ਰਿਤਸਰ ਰੋਡ 'ਤੇ ਬਣੇ ਸਵੀਮਿੰਗ ਪੂਲ ਵਿਚ ਨਹਾਉਣ ਲੱਗਾ ਤਾਂ ਅਚਾਨਕ ਉਸਦਾ ਪੈਰ ਫਿਸਲਣ ਨਾਲ ਉਸਦੇ ਸਿਰ 'ਤੇ ਸੱਟ ਲੱਗ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਜਦ ਉਸਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ ਤਾਂ ਇਥੋਂ ਦੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।


KamalJeet Singh

Content Editor

Related News