ਸੁਧੀਰ ਸੂਰੀ ਕਤਲ ਮਾਮਲੇ ਦੇ ਮੁੱਖ ਗਵਾਹ ਕੌਸ਼ਲ ਸ਼ਰਮਾ ਅਦਾਲਤ ਪਹੁੰਚੇ, ਕਹੀਆਂ ਇਹ ਗੱਲਾਂ
Monday, Jul 17, 2023 - 04:38 PM (IST)
ਅੰਮ੍ਰਿਤਸਰ (ਕੱਕੜ)- ਸ਼ਿਵ ਸੈਨਾ ਨੇਤਾ ਸੁਧੀਰ ਕੁਮਾਰ ਸੂਰੀ ਕਤਲ ਮਾਮਲੇ ਦੇ ਮੁੱਖ ਗਵਾਹ ਸ਼ਿਵ ਸੈਨਾ ਹਿੰਦੂ ਟਕਸਾਲੀ ਦੇ ਰਾਸ਼ਟਰੀ ਸੰਯੋਜਕ ਤੇ ਪੰਜਾਬ ਪ੍ਰਧਾਨ ਕੌਸ਼ਲ ਸ਼ਰਮਾ ਆਪਣੇ ਸਾਥੀ ਰਾਸ਼ਟਰੀ ਚੇਅਰਮੈਨ ਸੋਨੂੰ ਪੰਪ ਵਾਲੇ, ਰਾਸ਼ਟਰੀ ਧਰਮ ਪ੍ਰਚਾਰਕ ਰਾਜੀਵ ਬੱਬਰ, ਰਾਸ਼ਟਰੀ ਯੂਥ ਸੈਕਟਰੀ ਨਰਿੰਦਰ ਸੈਮ, ਪੰਜਾਬ ਸੈਕਟਰੀ ਅਵਿਨਾਸ਼ ਸ਼ਰਮਾ ਦੇ ਨਾਲ ਬੀਤੇ ਦਿਨ ਅਦਾਲਤ ਪਹੁੰਚੇ, ਜਿਥੇ ਉਨ੍ਹਾਂ ਆਪਣੀ ਗਵਾਹੀ ਲਈ ਹਾਜ਼ਰੀ ਲਗਾਈ ਤੇ ਮਾਨਯੋਗ ਜੱਜ ਵਲੋਂ ਗਵਾਈ ਲਈ ਅਗਲੀ ਤਰੀਖ ਪਾ ਦਿੱਤੀ ਗਈ।
ਜ਼ਮੀਨ ਗਹਿਣੇ ਧਰ ਕੇ ਗਰੀਸ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸ਼ੱਕੀ ਹਾਲਾਤ 'ਚ ਮੌਤ
ਕੌਸ਼ਲ ਕੁਮਾਰ ਸ਼ਰਮਾ ਨੇ ਕਿਹਾ ਕਿ ਸੁਧੀਰ ਸੂਰੀ ਦੇ ਕਾਤਲ ਨੂੰ ਸਜ਼ਾ ਦਵਾਉਣ ਲਈ ਲੜਾਈ ਲੜਦੇ ਰਹਿਣਗੇ ਅਤੇ ਸਨਾਤਨ ਧਰਮ ਲਈ ਨੌਜਵਾਨਾਂ ਨੂੰ ਕੰਮ ਕਰਨ ਦਾ ਸੰਦੇਸ਼ ਦੇਣ ਵਾਲੇ ਸੁਧੀਰ ਸੂਰੀ ਦੇ ਦਰਸ਼ਾਏ ਮਾਰਗ ’ਤੇ ਚਲਦੇ ਹੋਏ ਪ੍ਰਚਾਰ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਹਿੰਦੂ ਲੀਡਰਾਂ ਤੇ ਹੋ ਰਹੇ ਹਮਲੇ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ ਪਹਿਲ ਦੇ ਅਧਾਰ ’ਤੇ ਹਿੰਦੂ ਲੀਡਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਹਮਲਾਵਰਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਚਾਂਦਪੁਰ ਬੰਨ੍ਹ ਨੇ ਉਜਾੜੇ ਮਾਨਸਾ ਦੇ ਕਈ ਪਿੰਡ, ਮਚ ਗਈ ਹਾਹਾਕਾਰ, ਵੀਡੀਓ 'ਚ ਵੇਖੋ ਦਰਦ ਬਿਆਨ ਕਰ ਰਹੇ ਲੋਕ
ਕੌਸ਼ਲ ਸ਼ਰਮਾ ਦੇ ਸਾਥੀ ਸੋਨੂੰ ਪੰਪ ਵਾਲੇ ਤੇ ਰਾਜੀਵ ਬੱਬਰ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਸਮੇਂ-ਸਮੇਂ ’ਤੇ ਕੌਸ਼ਲ ਸ਼ਰਮਾ ਨੂੰ ਮਿਲ ਰਹੀਆਂ ਧਮਕੀਆਂ ਸਬੰਧੀ ਸ਼ਿਕਾਇਤਾਂ ਕੀਤੀਆਂ ਹੋਈਆਂ ਹਨ, ਪਰ ਇਸਦੇ ਬਾਵਜੂਦ ਵੀ ਪੁਲਸ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਦੇ ਹੋਏ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਧੀਰ ਸੂਰੀ ਕਤਲ ਮਾਮਲੇ ਵਿਚ ਕੌਸ਼ਲ ਸ਼ਰਮਾ ਮੁੱਖ ਗਵਾਅ ਹਨ, ਪਰ ਫਿਰ ਵੀ ਪੁਲਸ ਵਲੋਂ ਅਣਗਹਿਲੀ ਕੀਤੀ ਜਾ ਰਹੀ ਹੈ। ਜਿਸ ਸਬੰਧੀ ਜਲਦ ਹੀ ਸ਼ਿਵ ਸੈਨਾ ਹਿੰਦੂ ਟਕਸਾਲੀ ਦੇ ਅਹੁਦੇਦਾਰਾਂ ਦਾ ਇਕ ਵਫਦ ਪੁਲਸ ਦੇ ਵੱਡੇ ਅਧਿਕਾਰੀਆਂ ਨੂੰ ਮਿਲ ਕੇ ਕੌਸ਼ਲ ਦੀ ਪੁਖਤਾ ਸੁਰੱਖਿਆ ਦੀ ਮੰਗ ਕਰੇਗਾ।
ਇਹ ਵੀ ਪੜ੍ਹੋ- 20 ਸਾਲ ਦਾ ਨੌਜਵਾਨ ਬਣਿਆ ਪ੍ਰੇਰਣਾ ਸਰੋਤ, 20 ਦਿਨਾਂ 'ਚ ਠੇਕੇ ਦੀ ਜ਼ਮੀਨ 'ਚ ਕਮਾਉਂਦੈ ਲੱਖਾਂ ਰੁਪਏ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8