ਵਿਆਹੁਤਾ ਦੀ ਫੇਕ ਆਈ. ਡੀ. ਬਣਾ ਕੇ ਅਸ਼ਲੀਲ ਗਾਣੇ ਅਤੇ ਮੈਸੇਜ ਵਾਇਰਲ ਕਰਨ ਵਾਲੀ ਕੁੜੀ ਨਾਮਜ਼ਦ

10/30/2023 3:55:50 PM

ਧਾਰੀਵਾਲ (ਖੋਸਲਾ, ਬਲਬੀਰ)- ਥਾਣਾ ਧਾਰੀਵਾਲ ਦੀ ਪੁਲਸ ਨੇ ਇਕ ਵਿਆਹੁਤਾ ਦੀ ਫੇਕ ਇੰਸਟਾਗ੍ਰਾਮ ਆਈ. ਡੀ. ਬਣਾ ਕੇ ਉਸ ਦੀ ਤਸਵੀਰ ਲਗਾ ਕੇ ਅਸ਼ਲੀਲ ਮੈਸੇਜ ਲਿਖ ਕੇ ਅਪਲੋਡ ਕਰਨ ਵਾਲੀ ਇਕ ਲੜਕੇ ਖ਼ਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਜਾ ਰਹੀ ਕੁੜੀ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ

ਪੀੜਤ ਔਰਤ ਨੇ ਪੁਲਸ ਨੂੰ ਦੱਸਿਆ ਕਿ ਗੁਰਸਰਨ ਕੌਰ ਨੇ ਉਸ ਦੀ ਫੇਕ ਇੰਸਟਾਗ੍ਰਾਮ ਆਈ. ਡੀ. ਬਣਾ ਕੇ ਉਸ ਦੀ ਤਸਵੀਰ ਲਗਾ ਕੇ ਉਸ ’ਤੇ ਅਸ਼ਲੀਲ ਮੈਸੇਜ ਲਿਖ ਕੇ ਅਪਲੋਡ ਕਰ ਕੇ ਅਸ਼ਲੀਲ ਗਾਣੇ ਲਗਾ ਕੇ ਵਾਇਰਲ ਕੀਤੀ ਹੈ। ਦਵਿੰਦਰ ਕੌਰ ਵੱਲੋਂ ਦਿੱਤੀ ਗਈ ਦਰਖਾਸਤ ਅਨੁਸਾਰ ਇੰਚਾਰਜ ਸਾਈਬਰ ਕ੍ਰਾਈਮ ਸੈੱਲ ਗੁਰਦਾਸਪੁਰ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਸਬੰਧਤ ਕੁੜੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।   

ਇਹ ਵੀ ਪੜ੍ਹੋ-  ਲਖਬੀਰ ਲੰਡਾ ਨੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ ਮੰਗੀ ਫ਼ਿਰੌਤੀ, ਕਿਹਾ-20 ਲੱਖ ਦੇ ਨਹੀਂ ਤਾਂ ਮਾਰਿਆ ਜਾਵੇਂਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News