ਲਾਕਡਾਊਨ ''ਚ ਵਿੱਕ ਰਹੀਆਂ ਘਟੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨਾਲ ਲੋਕ ਹੋ ਰਹੇ ਬਿਮਾਰ
Wednesday, Jun 03, 2020 - 01:33 AM (IST)
ਤਰਨ ਤਾਰਨ,(ਰਮਨ) : ਮੌਸਮ ਦੀ ਹੋ ਰਹੀ ਤਬਦੀਲੀ ਅਤੇ ਲਾਕਡਾਊਨ ਦੌਰਾਨ ਗਲੀਆਂ, ਮੁਹੱਲਿਆਂ ਤੇ ਬਜਾਰਾਂ 'ਚ ਵਿੱਕਣ ਵਾਲੀਆਂ ਘੱਟੀਆ ਮਟੀਰੀਅਲ ਨਾਲ ਤਿਆਰ ਕੀਤੀਆਂ ਗਈਆਂ ਖਾਣ-ਪੀਣ ਵਾਲੀਆਂ ਵਸਤੂਆਂ ਕਾਰਨ ਜ਼ਿਲੇ ਭਰ 'ਚ ਲੋਕ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਹੋ ਡਾਕਟਰਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਇਸ ਦੇ ਨਾਲ ਹੀ ਬਜਾਰਾਂ 'ਚ ਵਿੱਕ ਰਹੇ ਕੈਮੀਕਲ ਨਾਲ ਤਿਆਰ ਫੱਲਾਂ ਅਤੇ ਜੂਸ ਲਈ ਵਰਤੇ ਜਾਣ ਵਾਲੇ ਬਣਾਉਟੀ ਰੰਗਾਂ ਨਾਲ ਲੋਕ ਕਈ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਧਰ ਸਿਹਤ ਵਿਭਾਗ ਦੀ ਛੱਤ ਹੇਠਾਂ ਖੜੀ ਫੂਡ ਸੇਫਟੀ ਵੈਨ ਵੱਲੋ ਪਿਛਲੇ ਕਰੀਬ ਤਿੰਨ ਮਹੀਨਿਆਂ ਦੌਰਾਨ ਕੋਈ ਵੀ ਸੈਂਪਲ ਨਾਂ ਲੈਣ ਕਾਰਨ ਵੈਨ ਸਫੈਦ ਹਾਥੀ ਸਾਬਤ ਹੋ ਰਹੀ ਹੈ।
ਸਰਹੱਦੀ ਇਲਾਕਿਆਂ 'ਚ ਹੋ ਰਿਹਾ ਸਿਹਤ ਨਾਲ ਖਿਲਵਾੜ
ਲਾਕਡਾਉਨ ਦੇ ਚਲਦਿਆਂ ਜਿਥੇ ਪ੍ਰਸ਼ਾਸਨ ਵੱਲੋ ਲੋਕਾਂ ਦੀ ਸਿਹਤ ਦਾ ਵਿਸ਼ਸ਼ੇ ਧਿਆਨ ਰੱਖਦੇ ਹੋਏ ਮਾਸਕ, ਸੈਨੇਟਾਈਜਰ ਅਤੇ ਦਸਤਾਨਿਆਂ ਦੀ ਵਰਤੋਂ ਪਹਿਲ ਦੇ ਅਧਾਰ 'ਤੇ ਕਰਨ ਸਬੰਧੀ ਹੁਕਮ ਦਿੱਤੇ ਗਏ ਹਨ। ਉਥੇ ਜ਼ਿਆਦਾਤਰ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀ ਕੀਤੀ ਜਾ ਰਹੀ। ਜਿਸ ਕਾਰਨ ਲੋਕਾਂ 'ਚ ਕੋਰੋਨਾ ਵਾਈਰਸ ਦੇ ਫੈਲਣ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਸਰੱਹਦੀ ਖੇਤਰਾਂ ਜਿਵੇ ਕਿ ਖੇਮਕਰਨ, ਖਾਲੜਾ, ਭਿੱਖੀਵਿੰਡ, ਸਰਾਏ ਆਮਨਤ ਖਾਂ, ਝਬਾਲ, ਸੁਰ ਸਿੰਘ ਤੋਂ ਇਲਾਵਾ ਪੱਟੀ, ਕੈਰੋਂ, ਵਲਟੋਹਾ, ਸ੍ਰੀ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਫਤਿਆਬਾਦ, ਹਰੀਕੇ ਪੱਤਣ, ਸਰਹਾਲੀ ਕਲਾਂ, ਨੌਸ਼ਹਿਰਾ ਪੰਨੂਆਂ ਆਦਿ ਦੇ ਇਲਾਕਿਆਂ 'ਚ ਘਟੀਆ ਕਿਸਮ ਦੀਆਂ ਵਸਤੂਆਂ ਸ਼ਰੇਆਮ ਵਿੱਕ ਰਹੀਆਂ ਹਨ ਜਿਵੇ ਕਿ ਗੋਲ ਗੱਪੇ, ਆਲੂ ਵਾਲੇ ਕੁੱਲਚੇ, ਚਾਟ ਆਦਿ। ਇਸ ਦੌਰਾਨ ਜ਼ਿਲੇ ਅੰਦਰ ਵਿਕਣ ਵਾਲੇ ਤਾਜ਼ੇ ਫੱਲਾਂ ਦੇ ਜੂਸ 'ਚ ਬਨਾਉਟੀ ਰੰਗ ਦੀ ਵਰਤੋਂ ਕੀਤੀ ਜਾ ਰਹੀ ਹੈ, ਉਥੇ ਫੱਲਾਂ ਨੂੰ ਤਿਆਰ ਕਰਨ ਲਈ ਘਾਟਕ ਕੈਮੀਕਲ ਨੂੰ ਵਰਤੋਂ 'ਚ ਲਿਆਂਦਾ ਜਾ ਰਿਹਾ ਹੈ। ਕੁੱਝ ਇਲਾਕਿਆਂ 'ਚ ਬਿਨਾਂ ਫਿਲਟਰ ਪਾਣੀ ਤੇ ਕੈਮੀਕਲ ਨਾਲ ਤਿਆਰ ਕੀਤੀ ਬਰਫ ਤੋਂ ਇਲਾਵਾ ਆਈਸਕ੍ਰੀਮ, ਸੋਡਾ ਵਾਟਰ, ਦੁੱਧ, ਪਨੀਰ, ਬਿਸਕੁੱਟ, ਫਰੂਟ ਸ਼ੇਕ, ਫਾਸਟ ਫੂਡ ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਇਲਾਕਿਆਂ 'ਚ ਸਿਹਤ ਵਿਭਾਗ ਦੀ ਟੀਮ ਨੇ ਸਿਰਫ ਕਾਗਜ਼ੀ ਕਾਰਵਾਈ ਲਈ ਹੀ ਦਸਤਕ ਦਿੱਤੀ ਹੈ।
ਲੋਕ ਹੋਣ ਲੱਗੇ ਹਨ ਬਿਮਾਰ- ਜ਼ਿਲਾ ਪਧਰੀ ਹਤਪਤਾਲ ਦੇ ਐਸ.ਐਮ. ਡਾ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਅਤੇ ਬਜਾਰੀ ਵਸਤੂਆਂ ਦੇ ਇਸਤੇਮਾਲ ਨਾਲ ਹਸਪਤਾਲ 'ਚ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ।ਜਿਸ ਤਹਿਤ ਬੱਚੇ ਅਤੇ ਬਜੁੱਰਗ ਖਾਂਸੀ, ਜੁਕਾਮ, ਬੁਖਾਰ, ਟਾਈਫਾਈਡ, ਦਸਤ ਅਤੇ ਡਾਈਰ•ੀਆ ਆਦਿ ਬਿਮਾਰੀਆਂ ਦਾ ਸ਼ਿਕਾਰ ਹੋ ਆਪਣਾ ਇਲਾਜ ਕਰਵਾ ਰਹੇ ਹਨ। ਸਿਹਤ ਵਿਭਾਗ ਨੂੰ ਦਿੱਤੇ ਜਾ ਰਹੇ ਹੁੱਕਮ-ਡਿਪਟੀ ਕਮਿਸ਼ਨਰ ਪਰਦੀਪ ਸਭਰਵਾਲ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਸਬੰਧੀ ਸਿਹਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾ ਰਹੇ ਹਨ।