ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹੋਈ ਮੌਤ
Monday, Aug 15, 2022 - 01:37 PM (IST)

ਅੰਮ੍ਰਿਤਸਰ (ਅਰੁਣ) - ਵੇਰਕਾ ਇਲਾਕੇ ਦੇ ਇਕ ਠੇਕੇ ’ਤੇ ਸ਼ਰਾਬ ਦੀ ਬੋਤਲ ਲੈਣ ਪੁੱਜੇ ਨੌਜਵਾਨ ਦੀ ਸ਼ਰਾਬ ਦੇ ਪੈਸੇ ਵੱਧ ਮੰਗਣ ਨੂੰ ਲੈ ਕੇ ਠੇਕੇ ਦੇ ਕਰਿੰਦਿਆਂ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ। ਠੇਕੇਦਾਰ ਦੇ ਕਰਿੰਦਿਆਂ ਵੱਲੋਂ ਬੇਸਬੈਟ ਤੇ ਬੋਤਲ ਨਾਲ ਹਮਲਾ ਕਰ ਕੇ ਇਸ ਨੌਜਵਾਨ ਅਰਵਿਨ ਵਾਸੀ ਸੰਤਨਗਰ ਵੇਰਕਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਾਲਤ ’ਚ ਨੌਜਵਾਨ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ: ਮਾਮਲਾ ਕੰਪਲੈਕਸ ’ਚ ਮ੍ਰਿਤਕ ਮਿਲੀ ਬੱਚੀ ਦਾ, ਪੋਸਟਮਾਰਟਮ ਤੋਂ ਬਾਅਦ ਪਿਤਾ ਨੂੰ ਸੌਂਪੀ ਢਾਈ ਸਾਲਾ ਦੀਪਜੋਤ ਦੀ ਲਾਸ਼
ਮ੍ਰਿਤਕ ਦੇ ਭਰਾ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਦੋਨੇ ਭਰਾ ਅਤੇ ਜੀਜਾ ਸ਼ਰਾਬ ਦੀ ਬੋਤਲ ਲੈਣ ਠੇਕੇ ’ਤੇ ਗਏ ਸੀ ਪਰ ਰੇਟ ਲਿਸਟ ਤੋਂ ਵੱਧ ਪੈਸੇ ਮੰਗਣ ਕਾਰਣ ਉਸਦੇ ਭਰਾ ਅਰਵਿੰਨ ਦੀ ਬਹਿਸ ਹੋ ਗਈ। ਇਸ ਮਾਮਲੇ ਦੇ ਸਬੰਧ ’ਚ ਥਾਣਾ ਵੇਰਕਾ ਮੁਖੀ ਇੰਸਪੈਕਟਰ ਕਿਰਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਡਾਕਟਰੀ ਰਿਪੋਰਟ ਆਉਣ ’ਤੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ