ਬਿਜਲੀ ਦੇ ਖੰਭੇ ਤੋਂ ਡਿੱਗਣ ਨਾਲ ਸਹਾਇਕ ਲਾਈਨਮੈਨ ਦੀ ਮੌਤ

09/12/2018 2:00:45 PM

ਬਟਾਲਾ,  (ਸੈਂਡੀ)-  ਬੀਤੀ ਸ਼ਾਮ ਪਿੰਡ ਸਾਰਚੂਰ ਵਿਖੇ ਬਿਜਲੀ ਦੇ ਖੰਭੇ ਤੋਂ ਡਿੱਗਣ ਨਾਲ ਇਕ ਸਹਾਇਕ ਲਾਈਨਮੈਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ®ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਪਰਮਿੰਦਰ ਸਿੰਘ ਨੇ ਦੱਸਿਆ ਕਿ ਕਸ਼ਮੀਰ ਸਿੰਘ ਪੁੱਤਰ ਚੰਨਨ ਸਿੰਘ ਵਾਸੀ ਸਾਰਚੂਰ ਜੋ ਪੰਜਾਬ ਰਾਜ ਪਾਵਰਕਾਮ ਬਿਜਲੀ ਬੋਰਡ ਦੇ ਉਪ ਦਫਤਰ ਅਲੀਵਾਲ ਵਿਖੇ ਸਹਾਇਕ ਲਾਈਨਮੈਨ ਦੇ ਰੂਪ ਵਿਚ ਤਾਇਨਾਤ ਸੀ, ਬੀਤੇ ਦਿਨੀਂ  ਪਿੰਡ ਸਾਰਚੂਰ ਵਿਖੇ ਖੰਭੇ ’ਤੇ ਚਡ਼੍ਹ ਕੇ ਬਿਜਲੀ ਠੀਕ ਕਰ ਰਿਹਾ ਸੀ ਕਿ ਅਚਾਨਕ ਹੇਠਾਂ ਡਿੱਗ ਗਿਆ ਤੇ ਉਸਦੇ ਸਿਰ ’ਚ ਸੱਟ ਲੱਗ ਗਈ, ਜਿਸ ਨਾਲ ਉਸਦੀ ਮੌਤ ਹੋ ਗਈ। ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦਵਿੰਦਰ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤਾ ਹੈ।
 


Related News