5 ਲੱਖ ਦੀ ਰਿਸ਼ਵਤ ਲੈਂਦੇ ਫੜੇ ਗਏ ਲਲਿਤ ਅਰੋੜਾ ਨੂੰ 4 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
Sunday, Nov 02, 2025 - 03:58 PM (IST)
ਅੰਮ੍ਰਿਤਸਰ (ਇੰਦਰਜੀਤ)-ਵਿਜੀਲੈਂਸ ਬਿਊਰੋ ਵੱਲੋਂ ਥਾਣਾ ਛੇਹਰਟਾ ਦੇ ਐੱਸ. ਐੱਚ. ਓ ਵਿਨੋਦ ਸ਼ਰਮਾ ਦੇ ਨਾਂ ’ਤੇ 5 ਲੱਖ ਰੁਪਏ ਦੀ ਰਿਸ਼ਵਤ ਫੜਨ ਦੇ ਮਾਮਲੇ ’ਚ ਕਾਬੂ ਸਥਾਨਕ ਲਿਬਰਟੀ ਮਾਰਕੀਟ ਦੇ ਕਾਰੋਬਾਰੀ ਲਲਿਤ ਅਰੋੜਾ ਦਾ ਅਦਾਲਤ ਨੇ ਚਾਰ ਦਿਨਾਂ ਦਾ ਰਿਮਾਂਡ ਦਿੱਤਾ ਹੈ। ਪਿਛਲੇ ਦਿਨੀਂ ਵਿਜੀਲੈਂਸ ਟੀਮ ਨੇ ਮੁਲਜ਼ਮ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ। ਇਹ ਗ੍ਰਿਫਤਾਰੀ ਅੰਮ੍ਰਿਤਸਰ ਵਾਸੀ ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਕੀਤੀ ਗਈ। ਦੋਸ਼ ਸੀ ਕਿ ਥਾਣਾ ਛੇਹਰਟਾ ਦੇ ਐੱਸ. ਐੱਚ. ਓ. ਅਤੇ ਉਨ੍ਹਾਂ ਦੀ ਟੀਮ ਉਸ ਦੇ ਘਰ ਆਈ ਸੀ ਅਤੇ ਉਸ ’ਤੇ ਅਤੇ ਉਸ ਦੇ ਚਚੇਰੇ ਭਰਾ ’ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਸੀ। ਇਸ ’ਚ ਪੁਲਸ ਨੇ ਕਥਿਤ ਤੌਰ ’ਤੇ ਧਮਕੀ ਦਿੱਤੀ ਸੀ ਕਿ ਉਨ੍ਹਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਸ਼ਿਕਾਇਤਕਰਤਾ ਦੀ ਇਕ ਕਾਰ ਜ਼ਬਤ ਕਰ ਲਈ ਗਈ ਸੀ, ਜਿਸ ’ਚ ਕਥਿਤ ’ਤੇ ਤੌਰ ’ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਕਰ ਲਓ ਪਹਿਲਾਂ ਹੀ ਤਿਆਰੀ, ਅਗਲੇ ਹਫ਼ਤੇ ਤੋਂ...
ਸ਼ਿਕਾਇਤ ਅਨੁਸਾਰ ਬਾਅਦ ’ਚ ਸ਼ਿਕਾਇਤਕਰਤਾ ਨੇ ਮਾਮਲੇ ਨੂੰ ਸੁਲਝਾਉਣ ’ਚ ਮਦਦ ਲਈ ਐੱਸ. ਐੱਚ. ਓ. ਦੇ ਇਕ ਨਜ਼ਦੀਕੀ ਜਾਣਕਾਰ ਰੇਲਵੇ ਲਿੰਕ ਰੋਡ ਦੇ ਅੰਦਰ ਦੀ ਇਕ ਮਾਰਕੀਟ ਦੇ ਕਾਰੋਬਾਰੀ ਲਲਿਤ ਅਰੋੜਾ ਨਾਲ ਸੰਪਰਕ ਕੀਤਾ। ਅਰੋੜਾ ਨੇ ਕਥਿਤ ਤੌਰ ’ਤੇ ਐੱਸ. ਐੱਚ. ਓ. ਵੱਲੋਂ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਨਾ ਕਰਨ ਦੇ ਬਦਲੇ 25 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਨੇ ਇੰਨੀ ਵੱਡੀ ਰਕਮ ’ਤੇ ਅਸਮਰਥਾ ਜਤਾਉਂਦੇ ਹੋਏ ਸਿਰਫ 5 ਲੱਖ ਰੁਪਏ ਦਾ ਇੰਤਜ਼ਾਮ ਹੋਣ ਦੀ ਗੱਲ ਕੀਤੀ। ਲਲਿਤ ਅਰੋੜਾ ਨੇ ਇਸ ਰਕਮ ਨੂੰ ਪਹਿਲੀ ਕਿਸ਼ਤ ਦੇ ਰੂਪ ’ਚ ਸਵੀਕਾਰ ਕਰਨ ਲਈ ਸਹਿਮਤੀ ਦੇ ਦਿੱਤੀ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਫਿਰ ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ, ਟਾਰਗੇਟ ਕਿਲਿੰਗ ਦਾ ਸੀ ਇਰਾਦਾ, DGP ਨੇ ਕੀਤਾ ਖੁਲਾਸਾ
ਗ੍ਰਿਫਤਾਰ ਮੁਲਜ਼ਮ ਅਰੋੜਾ ਬੋਲਿਆ ‘ਮੈਂ ਬੇਕਸੂਰ, ‘ਪੈਸੇ ਕਿੱਥੋਂ ਆਏ? ਇਹ ਨਹੀਂ ਦੱਸਿਆ
ਅੰਮ੍ਰਿਤਸਰ ਰੇਂਜ ਦੀ ਵਿਜੀਲੈਂਸ ਬਿਊਰੋ ਦੀ ਟੀਮ ਨੇ 5 ਲੱਖ ਰੁਪਏ ਰਿਸ਼ਵਤ ਲੈਂਦੇ ਫੜਿਆ ਸੀ। ਅਦਾਲਤ ’ਚ ਮੁਲਜ਼ਮ ਲਲਿਤ ਅਰੋੜਾ ਨੂੰ ਪੇਸ਼ ਕਰਨ ਤੋਂ ਬਾਅਦ ਉਸ ਦਾ ਚਾਰ ਦਿਨਾਂ ਦਾ ਰਿਮਾਂਡ ਮਿਲਿਆ ਹੈ। ਰਿਮਾਂਡ ਲਈ ਕਾਰੋਬਾਰੀ ਲਲਿਤ ਅਰੋੜਾ ਨੂੰ ਜਦੋਂ ਪੁਲਸ ਅਦਾਲਤ ’ਚ ਲਿਆ ਰਹੀ ਸੀ ਤਾਂ ਰਸਤੇ ’ਚ ਉਹ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਮੈਨੂੰ ਫਸਾਇਆ ਜਾ ਰਿਹਾ ਹੈ ਪਰ ਪੈਸੇ ਕਿੱਥੋਂ ਆਏ ਕਿਉਂ ਲਏ, ਇਹ ਨਹੀਂ ਦੱਸਿਆ।
ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ ਦਾ ਫਿਰ ਉਹੀ ਹਾਲ, ਪਰਾਲੀ ਸਾੜਨ ਦੇ ਮਾਮਲੇ 'ਚ ਸਭ ਤੋਂ ਅੱਗੇ, ਹੈਰਾਨ ਕਰੇਗਾ ਅੰਕੜਾ
ਲਲਿਤ ਅਰੋੜਾ ਦੇ ਫੜੇ ਜਾਣ ’ਤੇ ਫੋਨ ’ਤੇ ਮਿਲ ਗਈ ਸੀ ਵਿਨੋਦ ਸ਼ਰਮਾ ਨੂੰ ਸੂਚਨਾ
ਸੂਤਰਾਂ ਤੋਂ ਪਤਾ ਲੱਗਾ ਕਿ ਜਿਸ ਸਮੇਂ ਲਲਿਤ ਅਰੋੜਾ ਨੂੰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ 5 ਲੱਖ ਦੀ ਰਕਮ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ, ਉਸ ਸਮੇਂ ਥਾਣਾ ਛੇਹਰਟਾ ਦੇ ਇੰਚਾਰਜ ਵਿਨੋਦ ਸ਼ਰਮਾ ਨੂੰ ਫੋਨ ’ਤੇ ਸੂਚਨਾ ਮਿਲ ਗਈ ਸੀ ਕਿ ਕਾਰੋਬਾਰੀ ਅਰੋੜਾ ਰਕਮ ਲੈਂਦੇ ਹੋਏ ਫੜਿਆ ਗਿਆ ਹੈ। ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀ ਵੀ ਉਥੋਂ ਇੱਧਰ-ਓਧਰ ਹੋ ਗਿਆ ਸੀ। ਪਤਾ ਲੱਗਾ ਹੈ ਕਿ ਇਸ ਸਬੰਧ ਵਿਚ ਵਿਜੀਲੈਂਸ ਨੂੰ ਪੁਲਸ ਅਧਿਕਾਰੀ ਨੇ ਅਜੇ ਤੱਕ ਆਪਣ ਪੱਖ ਨਹੀਂ ਦਿੱਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਨੂੰ ਗ੍ਰਿਫਤਾਰ ਮੁਲਜ਼ਮ ਅਰੋੜਾ ਤੋਂ ਰਿਮਾਂਡ ਦੌਰਾਨ ਕਈ ਹੋਰ ਭੇਦ ਖੁੱਲ੍ਹਣ ਦੀ ਸੰਭਾਵਨਾ ਹੈ। ਇਸ ਸਬੰਧ ’ਚ ਇੰਸਪੈਕਟਰ ਵਿਨੋਦ ਸ਼ਰਮਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੇ ਦੋਵੇਂ ਫੋਨ ਬੰਦ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
