ਮੂੰਹ ਬੋਲੇ ਭਰਾ ਨੇ ਕੁੜੀ ਨੂੰ ਕੀਤਾ ਅਗਵਾ, ਮਾਂ ਨੇ ਕਿਹਾ- ''ਘਰ ਆ ਕੇ ਬਣਾਉਂਦਾ ਸੀ ਰੱਖੜੀ''
Saturday, Aug 02, 2025 - 12:21 PM (IST)

ਅੰਮ੍ਰਿਤਸਰ (ਜਸ਼ਨ)-ਕਲਯੁੱਗ ਵਿਚ ਰਿਸ਼ਤੇ ਤਾਰ-ਤਾਰ ਹੁੰਦੇ ਦੇਖੇ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਸੁਲਤਾਨਵਿੰਡ ਇਲਾਕੇ ਵਿਚ ਸਾਹਮਣੇ ਆਇਆ ਜਦੋਂ ਇਕ ਨਾਬਾਲਗ ਲੜਕੀ ਨੂੰ ਉਸ ਦੇ ਮੂੰਹ ਬੋਲੇ ਭਰਾ ਨੇ ਅਗਵਾ ਕਰ ਲਿਆ। ਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਨੌਜਵਾਨ ਮੁਲਜ਼ਮ ਘਰ ਆ ਕੇ ਉਸ ਦੀ ਕੁੜੀ ਤੋਂ ਰੱਖੜੀ ਬਣਾਉਂਦਾ ਸੀ। ਪੀੜਤ ਪਰਿਵਾਰ ਨੇ ਕਿਹਾ ਕਿ 29 ਜੁਲਾਈ ਨੂੰ ਉਹ ਕੁੜੀ ਨੂੰ ਆਪਣੇ ਨਾਲ ਲੈ ਗਿਆ ਅਤੇ ਹੁਣ ਤੱਕ ਵਾਪਸ ਨਹੀਂ ਆਇਆ। ਉਨ੍ਹਾਂ ਦਾ ਦੋਸ਼ ਹੈ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਸੰਬੰਧਤ ਥਾਣੇ ਦੇ ਚੱਕਰ ਲਗਾ ਰਹੇ ਹਨ ਪਰ ਪੁਲਸ ਨੇ ਇਸ ਮਾਮਲੇ ਵਿਚ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ। ਨਾਬਾਲਗ ਕੁੜੀ ਦੀ ਭੈਣ ਨੇ ਕਿਹਾ ਕਿ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਉਹ ਸਾਡੇ ਨਾਲ ਅਜਿਹਾ ਕਰੇਗਾ, ਜਿਸ ਨੂੰ ਅਸੀਂ ਆਪਣਾ ਭਰਾ ਮੰਨਦੇ ਸੀ, ਉਸ ਨੇ ਸਾਡੀ ਭੈਣ ਨੂੰ ਅਗਵਾ ਕਰ ਲਿਆ। ਇਸ ਘਟਨਾ ਨੂੰ ਲੈ ਕੇ ਵਿਸ਼ੇਸ਼ ਭਾਈਚਾਰੇ ਵਿਚ ਬਹੁਤ ਗੁੱਸਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਭਰਾ-ਭੈਣ ਦੇ ਪੂਰੇ ਰਿਸ਼ਤੇ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦੀ ਜਾਪਦੀ ਹੈ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ ਹੁਕਮ
ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕੁੜੀ ਨੂੰ ਜਲਦੀ ਹੀ ਬਰਾਮਦ ਕਰ ਲਿਆ ਜਾਵੇਗਾ। ਪਰਿਵਾਰ ਦੀ ਮੰਗ ਹੈ ਕਿ ਮੁਲਜ਼ਮ ਖਿਲਾਫ ਪੋਕਸੋ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਵਿਸ਼ੇਸ਼ ਭਾਈਚਾਰੇ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਉਹ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨਿਵੇਕਲੀ ਪਹਿਲ, ਅੱਜ ਤੇ ਕੱਲ੍ਹ ਔਰਤਾਂ ਸਣੇ ਕਿਸਾਨਾਂ ਲਈ ਵਧੀਆ ਮੌਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8